ਪ੍ਰਲੇਸ ਵੱਲੋਂ ਸਕੂਲਾਂ-ਕਾਲਜਾਂ ‘ਚ ਖਾਲੀ ਅਸਾਮੀਆਂ ਤੁਰੰਤ ਭਰਨ ‘ਤੇ ਜ਼ੋਰ

0
11

ਲੁਧਿਆਣਾ : ਇਸ ਵਕਤ ਸਰਕਾਰੀ ਸਕੂਲਾਂ ਦੇ ਪਿ੍ੰਸੀਪਲਾਂ ਦੀਆਂ 60 ਫ਼ੀਸਦੀ ਅਸਾਮੀਆਂ ਖ਼ਾਲੀ ਹਨ ਅਤੇ ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਵੀ 42 ਫ਼ੀਸਦੀ ਤੋਂ ਵੱਧ ਅਧਿਆਪਨ ਅਸਾਮੀਆਂ ਖ਼ਾਲੀ ਹਨ | ਜਥੇਬੰਦੀ ਦੇ ਆਗੂਆਂ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਆਗੂਆਂ ਡਾ. ਸੁਖਦੇਵ ਸਿਰਸਾ (ਕÏਮੀ ਜਨਰਲ ਸਕੱਤਰ), ਸੁਰਜੀਤ ਜੱਜ (ਸੂਬਾ ਪ੍ਰਧਾਨ), ਡਾ. ਕੁਲਦੀਪ ਸਿੰਘ ਦੀਪ (ਸੂਬਾਈ ਜਨਰਲ ਸਕੱਤਰ), ਉੱਘੇ ਚਿੰਤਕ ਡਾ. ਸਵਰਾਜਬੀਰ ਅਤੇ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਸੂਬੇ ਦੇ ਸੈਕੰਡਰੀ ਸਕੂਲਾਂ ਵਿੱਚ ਪਿ੍ੰਸੀਪਲਾਂ ਦੀਆਂ ਕੁੱਲ 1,927 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 1,153 ਖ਼ਾਲੀ ਪਈਆਂ ਹਨ, ਜੋ ਲਗਭਗ 60 ਫ਼ੀਸਦੀ ਬਣਦੀਆਂ ਹਨ¢ ਮਾਨਸਾ ਅਤੇ ਨਵਾਂਸ਼ਹਿਰ ਵਿੱਚ 80 ਫ਼ੀਸਦੀ ਸਕੂਲ ਪਿ੍ੰਸੀਪਲਾਂ ਤੋਂ ਬਿਨਾਂ ਚੱਲ ਰਹੇ ਹਨ, ਜਦਕਿ ਮੋਗਾ, ਬਰਨਾਲਾ ਅਤੇ ਤਰਨ ਤਾਰਨ ਵਿੱਚ 75 ਫ਼ੀਸਦੀ ਤੋਂ ਵੱਧ ਸਕੂਲਾਂ ਵਿੱਚ ਪਿ੍ੰਸੀਪਲ ਨਹੀਂ ਹਨ¢ ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਪ੍ਰਬੰਧਕੀ ਅਸਾਮੀਆਂ ਦੀ ਘਾਟ ਦਾ ਸਿੱਧਾ ਅਸਰ ਸਿੱਖਿਆ ਪ੍ਰਬੰਧ ਅਤੇ ਅਧਿਆਪਨ ਪ੍ਰਕਿਰਿਆ ਉਤੇ ਪੈਂਦਾ ਹੈ¢ਪ੍ਰਲੇਸ ਦੇ ਆਗੂਆਂ ਡਾ. ਪਾਲ ਕÏਰ, ਡਾ. ਅਨੂਪ ਸਿੰਘ ਅਤੇ ਪ੍ਰੋ. ਬਲਦੇਵ ਸਿੰਘ ਬੱਲੀ, ਨਾਟ ਨਿਰਦੇਸ਼ਕ ਕੇਵਲ ਧਾਲੀਵਾਲ, ਰੰਗਕਰਮੀ ਡਾ. ਸਾਹਿਬ ਸਿੰਘ, ਕਹਾਣੀਕਾਰ ਕਿਰਪਾਲ ਕਜ਼ਾਕ, ਬਲਦੇਵ ਸਿੰਘ ਮੋਗਾ, ਡਾ. ਗੁਲਜ਼ਾਰ ਪੰਧੇਰ, ਡਾ. ਅਨੂਪ ਸਿੰਘ, ਰਮੇਸ਼ ਯਾਦਵ, ਜਸਪਾਲ ਮਾਨਖੇੜਾ, ਸੁਰਿੰਦਰ ਗਿੱਲ, ਦਰਸ਼ਨ ਜੋਗਾ, ਹਰਮੀਤ ਵਿਦਿਆਰਥੀ, ਸੁਖਵਿੰਦਰ ਪੱਪੀ, ਸਤਪਾਲ ਭੀਖੀ, ਜਗਪਾਲ ਚਹਿਲ, ਡਾ. ਕੁਲਬੀਰ ਮਲਿਕ, ਪ੍ਰੋ. ਅਮੀਰ ਸੁਲਤਾਨਾ, ਡਾ. ਅਰਵਿੰਦਰ ਕਾਕੜਾ, ਮਨਦੀਪ ਰਿੰਪੀ ਅਤੇ ਹਰਿਆਣਾ ਇਕਾਈ ਦੇ ਜਨਰਲ ਸਕੱਤਰ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਉਚ ਸਿੱਖਿਆ ਦੇ ਖੇਤਰ ਵਿੱਚ ਵੀ ਅਧਿਆਪਕਾਂ ਦੀਆਂ ਖ਼ਾਲੀ ਅਸਾਮੀਆਂ ਗੰਭੀਰ ਚਿੰਤਾ ਦਾ ਵਿਸ਼ਾ ਹਨ¢
ਪੰਜਾਬ ਵਿਧਾਨ ਸਭਾ ਵਿੱਚ ਅਗਸਤ 2026 ਦÏਰਾਨ ਦਿੱਤੀ ਗਈ ਜਾਣਕਾਰੀ ਅਨੁਸਾਰ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪ੍ਰੋਫ਼ੈਸਰਾਂ ਤੇ ਅਸਿਸਟੈਂਟ ਪ੍ਰੋਫ਼ੈਸਰਾਂ ਦੀਆਂ ਕੁੱਲ 5,686 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 2,424 ਖ਼ਾਲੀ ਸਨ, ਜੋ 42 ਫ਼ੀਸਦੀ ਤੋਂ ਵੱਧ ਬਣਦੀਆਂ ਹਨ¢ ਇਸੇ ਜਾਣਕਾਰੀ ਅਨੁਸਾਰ 64 ਸਰਕਾਰੀ ਕਾਲਜਾਂ ਵਿੱਚ ਗੈੱਸਟ ਫੈਕਲਟੀ ਅਤੇ ਪਾਰਟ-ਟਾਈਮ ਅਧਿਆਪਕਾਂ ਰਾਹੀਂ ਵੀ ਕੰਮ ਚਲਾਇਆ ਜਾ ਰਿਹਾ ਹੈ¢ ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਫੰਡ ਪ੍ਰਾਪਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕਾਂਸਟੀਚਿਊਐਂਟ ਕਾਲਜਾਂ ਵਿੱਚ ਵੀ ਅਸਿਸਟੈਂਟ ਪ੍ਰੋਫ਼ੈਸਰਾਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਖਾਲੀ ਹਨ¢ ਜਥੇਬੰਦੀ ਅਨੁਸਾਰ ਸਕੂਲਾਂ ਤੋਂ ਲੈ ਕੇ ਕਾਲਜਾਂ ਅਤੇ ਯੂਨੀਵਰਸਿਟੀਆਂ ਤੱਕ ਅਧਿਆਪਨ ਅਸਾਮੀਆਂ ਦੀ ਘਾਟ ਦਾ ਹੱਲ ਕੀਤੇ ਬਿਨਾਂ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਦੇ ਦਾਅਵੇ ਹਕੀਕਤ ਤੋਂ ਦੂਰ ਹਨ¢
ਸੰਸਥਾ ਵੱਲੋਂ ਮੰਗ ਕੀਤੀ ਗਈ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਠੋਸ ਸਮਾਂਬੱਧ ਨੀਤੀ ਬਣਾਈ ਜਾਵੇ¢ ਪਿ੍ੰਸੀਪਲਾਂ ਸਮੇਤ ਸਾਰੇ ਅਧਿਆਪਕ ਕਾਡਰਾਂ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਅਤੇ ਖ਼ਾਲੀ ਅਸਾਮੀਆਂ ਉਤੇ ਨਿਯਮਤ ਭਰਤੀ ਕੀਤੀ ਜਾਵੇ¢ ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਅਸਲ ਕ੍ਰਾਂਤੀ ਇਸ਼ਤਿਹਾਰਾਂ ਅਤੇ ਸਮਾਗਮਾਂ ਨਾਲ ਨਹੀਂ, ਸਗੋਂ ਲੋੜੀਂਦੇ ਅਧਿਆਪਕਾਂ ਦੀ ਨਿਯੁਕਤੀ, ਮਜ਼ਬੂਤ ਪ੍ਰਬੰਧਕੀ ਢਾਂਚੇ ਅਤੇ ਗੁਣਵੱਤਾਪੂਰਨ ਸਿੱਖਿਆ ਨਾਲ ਹੀ ਸੰਭਵ ਹੈ |