ਲੁਧਿਆਣਾ (ਐੱਮ ਐੱਸ ਭਾਟੀਆ)
ਇੰਡੀਅਨ ਐਸੋਸੀਏਸ਼ਨ ਆਫ਼ ਲਾਇਰਜ਼ ਪੰਜਾਬ ਵੱਲੋਂ ਵਕੀਲਾਂ ਅਤੇ ਨਿਆਂ ਪਾਲਿਕਾ ਦੀਆਂ ਮÏਜੂਦਾ ਪ੍ਰਸਥਿਤੀਆਂ ਵਿੱਚ ਭੂਮਿਕਾ ਬਾਰੇ ਇੱਕ ਸੈਮੀਨਾਰ ਜੀ ਐੱਸ ਫਾਊਾਡੇਸ਼ਨ ਕਾਲਜ ਆਫ਼ ਲਾਅ, ਪਿੰਡ ਬੀਰਮੀ, ਲੁਧਿਆਣਾ ਵਿਖੇ ਕੀਤਾ ਗਿਆ¢ ਪਿਛਲੇ ਕੁਝ ਸਾਲਾਂ ਤੋਂ ਜਿਸ ਢੰਗ ਦੇ ਨਾਲ ਨਿਆਂ ਪਾਲਿਕਾ ‘ਤੇ ਦਬਾਓ ਪਾਇਆ ਜਾ ਰਿਹਾ ਹੈ ਤੇ ਸੁਪਰੀਮ ਕੋਰਟ ਦੇ ਅਜ਼ਾਦਾਨਾ ਫੈਸਲੇ ਲੈਣ ਦੀ ਤਾਕਤ ਨੂੰ ਦਬਾਇਆ ਜਾ ਰਿਹਾ ਹੈ, ਦੇ ਸੰਦਰਭ ਵਿੱਚ ਇਸ ਸੈਮੀਨਾਰ ਦਾ ਅਜੋਕੇ ਸਮੇਂ ਵਿੱਚ ਮਹੱਤਵ ਬਹੁਤ ਜਿਆਦਾ ਹੈ¢ਇਹ ਗੱਲ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਸ੍ਰੀਮਤੀ ਰੇਖਾ ਸ਼ਰਮਾ, ਜੋ ਇਸ ਸੈਮੀਨਾਰ ਦੇ ਵਿੱਚ ਉਚੇਚੇ ਤÏਰ ‘ਤੇ ਪ੍ਰਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ, ਨੇ ਬੋਲਦਿਆਂ ਹੋਇਆਂ ਕਹੀ¢ ਜਸਟਿਸ ਸ਼ਰਮਾ ਨੇ ਬਸਤੀਵਾਦੀ ਸ਼ਾਸਨ ਵਿਰੁੱਧ ਭਾਰਤੀ ਆਜ਼ਾਦੀ ਸੰਗਰਾਮ ਵਿੱਚ ਵਕੀਲਾਂ ਦੇ ਯੋਗਦਾਨ ਅਤੇ ਕੁਰਬਾਨੀਆਂ ਬਾਰੇ ਗੱਲ ਕੀਤੀ¢ ਉਨ੍ਹਾ ਸਮਾਜ ਨੂੰ ਬਦਲਣ ਅਤੇ ਸੰਵਿਧਾਨ ਵਿੱਚ ਦਰਜ ਨਾਗਰਿਕਾਂ ਦੇ ਜਮਹੂਰੀ ਅਧਿਕਾਰਾਂ ਦੀ ਰਾਖੀ ਵਿੱਚ ਵਕੀਲਾਂ ਦੀ ਭੂਮਿਕਾ ਨੂੰ ਰੇਖਾਂਕਿਤ ਕਰਨ ਲਈ ਲਾਲਾ ਲਾਜਪਤ ਰਾਏ ਅਤੇ ਮਹਾਤਮਾ ਗਾਂਧੀ ਦਾ ਹਵਾਲਾ ਦਿੱਤਾ¢ ਜਸਟਿਸ ਸ਼ਰਮਾ ਨੇ ਅਫਸੋਸ ਪ੍ਰਗਟ ਕੀਤਾ ਕਿ ਸਾਡੀਆਂ ਸੰਵਿਧਾਨਕ ਅਦਾਲਤਾਂ, ਖਾਸ ਕਰਕੇ ਸੁਪਰੀਮ ਕੋਰਟ ਲੋਕਾਂ ਦੇ ਇਨ੍ਹਾਂ ਜਮਹੂਰੀ ਅਤੇ ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਅਸਫਲ ਰਹੀਆਂ ਹਨ¢ ਉਨ੍ਹਾ ਵਿਸ਼ੇਸ਼ ਤÏਰ ‘ਤੇ ਸੁਪਰੀਮ ਕੋਰਟ ਵੱਲੋਂ ਕਰੋੜਾਂ ਨਾਗਰਿਕਾਂ ਦੇ ਵੋਟਿੰਗ ਅਧਿਕਾਰ ਦੀ ਰਾਖੀ ਕਰਨ ਵਿੱਚ ਅਸਫਲ ਰਹਿਣ ਦਾ ਜ਼ਿਕਰ ਕੀਤਾ, ਜਿਨ੍ਹਾਂ ਦੇ ਨਾਂਅ ਦੇਸ਼ ਵਿੱਚ ਵੋਟਰ ਸੂਚੀਆਂ ਤੋਂ ਬਹੁਤ ਹੀ ਮਨਮਾਨੇ ਅਤੇ ਗੈਰ-ਕਾਨੂੰਨੀ ਢੰਗ ਨਾਲ ਐੱਸ ਆਈ ਆਰ ਦੇ ਨਾਂਅ ‘ਤੇ ਹਟਾ ਦਿੱਤੇ ਗਏ ਹਨ¢ ਜਸਟਿਸ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਨਿਆਂ ਪਾਲਿਕਾ ਦੀ ਆਜ਼ਾਦੀ ਦਾਅ ‘ਤੇ ਹੈ ਤਾਂ ਕੋਈ ਲੋਕਤੰਤਰ ਅਤੇ ਕਾਨੂੰਨ ਦਾ ਰਾਜ ਨਹੀਂ ਹੈ¢ਇੰਡੀਅਨ ਲਾਇਰਜ਼ ਐਸੋਸੀਏਸ਼ਨ (ਆਈ ਐੱਲ ਏ) ਦੇ ਕÏਮੀ ਪ੍ਰਧਾਨ ਸੁਪਰੀਮ ਕੋਰਟ ਦੇ ਜਾਣੇ-ਪਛਾਣੇ ਐਡਵੋਕੇਟ ਆਰ ਐੱਸ ਚੀਮਾ ਨੇ ਇਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਕੇਵਲ ਸੁਪਰੀਮ ਕੋਰਟ ਹੀ ਨਹੀਂ ਹੇਠਲੇ ਪੱਧਰ ‘ਤੇ ਜੱਜਾਂ ਨੂੰ ਦਬਾਅ ਹੇਠ ਕੰਮ ਕਰਨਾ ਪੈਂਦਾ ਹੈ¢ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਆਰਥਿਕ ਤÏਰ ‘ਤੇ ਕਮਜ਼ੋਰ ਵਰਗ ਦੇ ਵਿਅਕਤੀਆਂ ਲਈ ਕਾਨੂੰਨੀ ਤÏਰ ‘ਤੇ ਇਨਸਾਫ ਲੈਣਾ ਬਹੁਤ ਹੀ ਅÏਖਾ ਹੋ ਗਿਆ ਹੈ¢ ਇਸ ਮਾਮਲੇ ਵਿੱਚ ਕਈ ਜਰੂਰੀ ਕਦਮ ਚੁੱਕਣੇ ਪੈਣਗੇ ਤੇ ਉਸ ਵਰਗ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿਵਾਉਣਾ ਸਾਡੇ ਵਰਗੀਆਂ ਸੰਸਥਾਵਾਂ ਦਾ ਮਹੱਤਵਪੂਰਨ ਕੰਮ ਬਣਦਾ ਹੈ¢ ਇਸ ਤੋਂ ਪਹਿਲਾਂ ਸੰਸਥਾ ਦੇ ਜਨਰਲ ਸਕੱਤਰ ਐਡਵੋਕੇਟ ਜਸਪਾਲ ਸਿੰਘ ਦੱਪੜ ਨੇ ਸੈਮੀਨਾਰ ਦੇ ਵਿਸ਼ੇ ਬਾਰੇ ਭੂਮਿਕਾ ਬੰਨ੍ਹਦੇ ਹੋਏ ਵਿਚਾਰ ਪ੍ਰਗਟ ਕੀਤੇ¢ ਐਡਵੋਕੇਟ ਸ਼ਰਵਨ ਸਹਿਗਲ, ਜੋ ਕਿ ਕਾਲਜ ਦੇ ਆਨਰੇਰੀ ਡਾਇਰੈਕਟਰ ਹਨ, ਨੇ ਕਿਹਾ ਕਿ ਸਾਨੂੰ ਵਕੀਲਾਂ ਨੂੰ ਤੇ ਨਿਆਂ ਪਾਲਿਕਾ ਨਾਲ ਜੁੜੋ ਹੋਏ ਲੋਕਾਂ ਨੂੰ ਸਮਾਜ ਦੇ ਵਿੱਚ ਫੈਲੀਆਂ ਊਣਤਾਈਆਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਕੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਵਿਚਾਰ ਕਰਨੀ ਪਏਗੀ ਤੇ ਕਦਮ ਪੁਟਣੇ ਪੈਣਗੇ¢ਉਹਨਾ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ¢ਪ੍ਰਧਾਨ ਐਡਵੋਕੇਟ ਨਵਲ ਛਿੱਬੜ ਨੇ ਕਿਹਾ ਕਿ ਐਸੋਸੀਏਸ਼ਨ ਪਿਛਲੇ ਸਮੇਂ ਤੋਂ ਲਗਾਤਾਰ ਕਾਨੂੰਨ ਨਾਲ ਸੰਬੰਧਤ ਵੱਖ-ਵੱਖ ਮਸਲਿਆਂ ‘ਤੇ ਜਾਂ ਵਿਸ਼ਿਆਂ ‘ਤੇ ਬੋਲਦੀ ਰਹੀ ਹੈ ਅਤੇ ਇਸ ਕੰਮ ਨੂੰ ਹੁਣ ਹੋਰ ਤੇਜ਼ੀ ਨਾਲ ਵਧਾਇਆ ਜਾਏਗਾ¢ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਵਕੀਲਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ¢ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਐਡਵੋਕੇਟ ਹਰੀਸ਼ ਰਾਏ ਢਾਂਡਾ ਨੇ ਵੀ ਇਸ ਮÏਕੇ ਸੰਬੋਧਨ ਕੀਤਾ¢ਅੰਤ ਵਿੱਚ ਸੰਸਥਾ ਦੇ ਪੰਜਾਬ ਚੈਪਟਰ ਦੇ ਚੇਅਰਮੈਨ ਐਡਵੋਕੇਟ ਸੰਪੂਰਨ ਸਿੰਘ ਛਾਜਲੀ ਨੇ ਸਾਰੇ ਆਏ ਮਹਿਮਾਨਾਂ ਅਤੇ ਇਸ ਸੈਮੀਨਾਰ ਨੂੰ ਬੜੇ ਸੁਚੱਜੇ ਢੰਗ ਨਾਲ ਨੇਪੜੇ ਚਾੜ੍ਹਨ ਲਈ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ¢ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿੱਚ ਆਈ ਐੱਲ ਏ ਦੇ ਕÏਮੀ ਸਕੱਤਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਅਸ਼ਵਨੀ ਬਖਸ਼ੀ, ਪੰਜਾਬ ਯੂਨੀਵਰਸਿਟੀ ਦੇ ਸੈਨੇਟਰ ਨਰੇਸ਼ ਗÏੜ, ਸਾਬਕਾ ਡੀ ਜੀ ਪੀ ਸ੍ਰੀ ਡੀ ਆਰ ਭੱਟੀ, ਡੀ ਪੀ ਮÏੜ, ਸੋਸ਼ਲ ਥਿੰਕਰਜ਼ ਫੋਰਮ ਦੇ ਕੋ-ਕਨਵੀਨਰ ਐੱਮ ਐੱਸ ਭਾਟੀਆ, ਖੰਨਾ ਤੋਂ ਸੀਨੀਅਰ ਐਡਵੋਕੇਟ ਪਰਮਜੀਤ ਸਿੰਘ, ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸੀਨੀਅਰ ਵਕੀਲ ਅਤੇ ਜੀ ਐੱਸ ਫਾਊਾਡੇਸ਼ਨ ਦੇ ਲਾਅ ਦੇ ਵਿਦਿਆਰਥੀ ਸ਼ਾਮਲ ਸਨ¢





