‘ਪੰਜਾਬ ਦਾ ਕਰੋੜਪਤੀ’ ਪ੍ਰੋਗਰਾਮ ਦੀ ਸ਼ੁਰੂਆਤ

0
3

ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ)
ਪੰਜਾਬ ਸਰਕਾਰ ਨੇ ਸੂਬੇ ਦੇ ਨੌਜਵਾਨ ਵਰਗ ਨੂੰ ਆਪਣੇ ਨਾਲ ਜੋੜਨ ਦੀ ਖ਼ਾਸ ਮੁਹਿੰਮ ਵਜੋਂ ‘ਪੰਜਾਬ ਦਾ ਕਰੋੜਪਤੀ’ ਪ੍ਰੋਗਰਾਮ ਦਾ ਆਗਾਜ਼ ਕੀਤਾ ਹੈ | ਇਹ ਇੱਕ ਸਵਾਲ-ਜਵਾਬ (ਕੁਇਜ਼) ਆਧਾਰਤ ਮੁਕਾਬਲਾ ਹੈ | ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਬਾਰੇ ਜਾਣੂ ਕਰਵਾਉਣ ਲਈ ਅਤੇ ਨੌਜਵਾਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਹੋਰ ਅੱਗੇ ਲਿਆਉਣ ਲਈ ਇਹ ਪਹਿਲਕਦਮੀ ਕੀਤੀ ਜਾ ਰਹੀ ਹੈ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਸਿੱਧ ਟੀ ਵੀ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੇ ਪੈਟਰਨ ‘ਤੇ ਤਿਆਰ ਕੀਤੇ ਗਏ ਇਸ ਵਿਸ਼ੇਸ਼ ਪੋਰਟਲ ਨੂੰ ਲਾਂਚ ਕੀਤਾ ਗਿਆ | ਕੁੱਲ 11 ਪੜਾਵਾਂ ਵਾਲੇ ਇਸ ਮੁਕਾਬਲੇ ਦੇ ਸ਼ੁਰੂਆਤੀ 9 ਗੇੜ ਆਨਲਾਈਨ ਮਾਧਿਅਮ ਰਾਹੀਂ ਮੁਕੰਮਲ ਹੋਣਗੇ, ਜਦ ਕਿ ਇਨ੍ਹਾਂ ਵਿੱਚੋਂ ਚੁਣੇ ਗਏ ਉਮੀਦਵਾਰਾਂ ਲਈ ਅੰਤਮ ਦੋ ਪੜਾਅ ਆਫ਼ਲਾਈਨ (ਸਿੱਧੀ ਹਾਜ਼ਰੀ ਵਿੱਚ) ਕਰਵਾਏ ਜਾਣਗੇ | ਇਸ ਮੁਕਾਬਲੇ ਵਿੱਚ 15 ਤੋਂ 30 ਸਾਲ ਤੱਕ ਦੇ ਨੌਜਵਾਨ ਹਿੱਸਾ ਲੈ ਸਕਣਗੇ | ਸੂਬੇ ਦੇ ਇਤਿਹਾਸ, ਸੱਭਿਆਚਾਰ ਅਤੇ ਭੂਗੋਲ ‘ਤੇ ਕੇਂਦਰਿਤ ਹੋਣ ਕਾਰਨ ਇਹ ਪ੍ਰੋਗਰਾਮ ਨੌਜਵਾਨਾਂ ਨੂੰ ਆਪਣੀ ਖੇਤਰੀ ਪਛਾਣ ਨਾਲ ਜੋੜਨ ਦਾ ਵੀ ਇੱਕ ਜ਼ਰੀਆ ਬਣੇਗਾ | ਮੁੱਖ ਮੰਤਰੀ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਪੋਰਟਲ ‘ਤੇ 50 ਹਜ਼ਾਰ ਸਵਾਲਾਂ ਦਾ ਖ਼ਜ਼ਾਨਾ (ਬੈਂਕ) ਅਪਲੋਡ ਕੀਤਾ ਗਿਆ ਹੈ | ਹਰੇਕ ਸਵਾਲ ਦੇ ਚਾਰ ਸੰਭਾਵੀ ਉਤਰ ਦਿੱਤੇ ਜਾਣਗੇ ਅਤੇ ਅਗਲੇ ਪੜਾਅ ਵਿੱਚ ਪਹੁੰਚਣ ਲਈ ਭਾਗੀਦਾਰਾਂ ਨੂੰ ਹਰ ਪੱਧਰ ਪਾਰ ਕਰਨਾ ਲਾਜ਼ਮੀ ਹੋਵੇਗਾ | ਮੁੱਖ ਮੰਤਰੀ ਨੇ ਆਖਿਆ ਕਿ ਜਿਵੇਂ-ਜਿਵੇਂ ਮੁਕਾਬਲਾ ਅਗਲੇ ਪੜਾਵਾਂ ਵੱਲ ਵਧੇਗਾ, ਸਵਾਲਾਂ ਦਾ ਪੱਧਰ ਵੀ ਅÏਖਾ ਹੁੰਦਾ ਜਾਵੇਗਾ | ਉਨ੍ਹਾ ਭਰੋਸਾ ਦਿੱਤਾ ਕਿ ਇਸ ਵਿੱਚ ਪੁੱਛੇ ਜਾਣ ਵਾਲੇ ਸਵਾਲ ਸੂਬੇ ਦੀਆਂ ਵੱਖ-ਵੱਖ ਸਰਕਾਰੀ ਭਰਤੀ ਪ੍ਰੀਖਿਆਵਾਂ ਦੇ ਪੈਟਰਨ ਨਾਲ ਮਿਲਦੇ-ਜੁਲਦੇ ਹਨ | ਉਨ੍ਹਾ ਸਪੱਸ਼ਟ ਕੀਤਾ ਕਿ ਇਸ ਯੋਜਨਾ ਪਿੱਛੇ ਤਿੰਨ ਮੁੱਖ ਟੀਚੇ ਹਨ—ਵਿਦਿਆਰਥੀਆਂ ਨੂੰ ਆਰਥਿਕ ਤੌਰ ‘ਤੇ ਕਮਾਈ ਕਰਨ ਦੇ ਸਮਰੱਥ ਬਣਾਉਣਾ, ਉਨ੍ਹਾਂ ਦੇ ਆਮ ਗਿਆਨ ਵਿੱਚ ਵਾਧਾ ਕਰਨਾ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਸਹਾਈ ਹੋਣਾ | ਉਨ੍ਹਾਂ ਕਿਹਾ ਕਿ ਚੋਟੀ ਦੇ 10,000 ਭਾਗੀਦਾਰਾਂ ਨੂੰ ਇਨਾਮ ਦਿੱਤੇ ਜਾਣਗੇ, ਜਿਸ ਵਿੱਚ ਜੇਤੂ ਨੂੰ 1 ਕਰੋੜ ਰੁਪਏ ਮਿਲਣਗੇ ਅਤੇ ਚਾਰ ਉਪ-ਜੇਤੂਆਂ (ਰਨਰ-ਅੱਪ) ਨੂੰ 10-10 ਲੱਖ ਰੁਪਏ ਦਿੱਤੇ ਜਾਣਗੇ | ਲੀਡਰਬੋਰਡ ‘ਤੇ ਸਿਖਰਲੇ ਅੱਠ ਹੋਰ ਭਾਗੀਦਾਰਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ | ਇਹ ਮੁਕਾਬਲਾ 1 ਜਨਵਰੀ, 2027 ਤੱਕ ਪੰਜਾਬ ਦੇ ਸਾਰੇ 23 ਜ਼ਿਲਿ੍ਹਆਂ ਦੇ ਨÏਜਵਾਨਾਂ ਲਈ ਖੁੱਲ੍ਹਾ ਹੈ ਅਤੇ ਇਹ ਇੱਕ ਡਿਜੀਟਲ ਕੁਇਜ਼ ਪਲੇਟਫਾਰਮ ਰਾਹੀਂ ਕਰਵਾਇਆ ਜਾਵੇਗਾ |
ਮਾਨ ਨੇ ਸਕੂਲਾਂ ਤੇ ਕਾਲਜਾਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ ਤੋਂ ਵੱਧ ਨੌਜਵਾਨਾਂ ਨੂੰ ਪੋਰਟਲ ‘ਤੇ ਰਜਿਸਟਰੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਨ | ਇਸ ਮੁਕਾਬਲੇ ਲਈ ਰਜਿਸਟਰੇਸ਼ਨ 14 ਨਵੰਬਰ ਤੋਂ ਸ਼ੁਰੂ ਹੋ ਕੇ 28 ਨਵੰਬਰ ਨੂੰ ਬੰਦ ਹੋਵੇਗੀ | ਇਸ ਮੁਕਾਬਲੇ ਦੀ ਸਮਾਪਤੀ 17 ਦਸੰਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਗ੍ਰੈਂਡ ਫਿਨਾਲੇ ਨਾਲ ਹੋਵੇਗੀ, ਜਿਸ ਵਿੱਚ ਪੰਜਾਬ ਭਰ ਦੇ 23 ਜ਼ਿਲ੍ਹਾ ਪੱਧਰੀ ਜੇਤੂ ਹਿੱਸਾ ਲੈਣਗੇ | ਪੂਰੇ ਮੁਕਾਬਲੇ ਦÏਰਾਨ ਆਪਣਾ ਰਜਿਸਟਰਡ ਮੋਬਾਇਲ ਨੰਬਰ ਆਪਣੇ ਕੋਲ ਚਾਲੂ ਰੱਖੋ, ਕਿਉਂਕਿ ਆਨਲਾਈਨ ਗੇੜਾਂ ਵਿੱਚ ਲÏਗ-ਇਨ ਕਰਨ ਅਤੇ ਹਿੱਸਾ ਲੈਣ ਲਈ ਇਸ ਦੀ ਲੋੜ ਪਵੇਗੀ¢’ਪੰਜਾਬ ਦਾ ਕਰੋੜਪਤੀ’ ਪ੍ਰੋਗਰਾਮ ਰਾਹੀਂ ਪੰਜਾਬ ਸਰਕਾਰ ਦਾ ਉਦੇਸ਼ ਇੱਕ ਅਜਿਹਾ ਸੂਬਾ ਪੱਧਰੀ ਮੰਚ ਤਿਆਰ ਕਰਨਾ ਹੈ, ਜੋ ਗਿਆਨ, ਪ੍ਰਤਿਭਾ ਅਤੇ ਇੱਛਾਵਾਂ ਨੂੰ ਢੁਕਵੇਂ ਮÏਕਿਆਂ ਅਤੇ ਮਾਣ-ਸਨਮਾਨ ਵਿੱਚ ਬਦਲਣ ਦਾ ਮਾਰਗ ਬਣੇ¢ ਇਸ ਪਹਿਲਕਦਮੀ ਦੀ ਕਲਪਨਾ ਪੰਜਾਬ ਦੀ ਨÏਜਵਾਨੀ ਦੇ ਉਜਵਲ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ, ਜੋ ਹਰ ਜ਼ਿਲ੍ਹੇ ਦੇ ਨÏਜਵਾਨਾਂ ਨੂੰ ਹਿੱਸਾ ਲੈਣ, ਮੁਕਾਬਲਾ ਕਰਨ ਅਤੇ ਸੂਬੇ ਦਾ ਅਗਲਾ ਕਰੋੜਪਤੀ ਬਣਨ ਦੀ ਇੱਛਾ ਰੱਖਣ ਅਤੇ ਇਸ ਨੂੰ ਸਾਕਾਰ ਕਰਨ ਦਾ ਮÏਕਾ ਦਿੰਦੀ ਹੈ¢