ਪੰਜਾਬ ਗੁਰੂਆਂ ਦੇ ਨਾਂਅ ’ਤੇ ਵਸਦਾ ਤੇ ਹਮੇਸ਼ਾ ਹਸਦਾ-ਵਸਦਾ ਰਹੇਗਾ : ਮਾਨ

0
274

ਅੰਮਿ੍ਰਤਸਰ (ਜਸਬੀਰ ਪੱਟੀ)
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਕੁਝ ਸਮਾਂ ਵਿਸ਼ੇਸ਼ ਮੁਲਾਕਾਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾ ਜਥੇਦਾਰ ਅਕਾਲ ਤਖ਼ਤ ਸਾਹਿਬ ਨਾਲ ਮੀਟਿੰਗ ਕਰਕੇ ਵਿਚਾਰ-ਚਰਚਾ ਕੀਤੀ ਹੈ। ਉਨ੍ਹਾ ਕਿਹਾ ਕਿ ਪੰਜਾਬ ਗੁਰੂਆਂ ਦੇ ਨਾਂਅ ’ਤੇ ਵਸਦਾ ਹੈ ਤੇ ਹਮੇਸ਼ਾ ਹੱਸਦਾ-ਵਸਦਾ ਰਹੇ। ਮੁੱਖ ਮੰਤਰੀ ਨੇ ਦੱਸਿਆ ਕਿ 14 ਤੇ 15 ਮਾਰਚ ਨੂੰ ਅੰਮਿ੍ਰਤਸਰ ’ਚ ਕੌਮਾਂਤਰੀ ਪੱਧਰ ਦਾ ਜੀ-20 ਸਿਖਰ ਸੰਮੇਲਨ ਕੀਤਾ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਮੁਲਕਾਂ ਦੇ ਪ੍ਰਮੁੱਖ ਆਗੂ ਅੰਮਿ੍ਰਤਸਰ ਪੁੱਜ ਰਹੇ ਹਨ। ਇਸ ਸੰਮੇਲਨ ਦੀਆਂ ਤਿਆਰੀਆਂ ਸੰਬੰਧੀ ਹੀ ਉਹ ਅੰਮਿ੍ਰਤਸਰ ਆਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸੰਮੇਲਨ ਵਿਚ ਆਉਣ ਵਾਲੇ ਵਿਸ਼ਵ ਦੇ ਆਗੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ, ਖ਼ਾਲਸਾ ਕਾਲਜ, ਜਲ੍ਹਿਆਂਵਾਲਾ ਬਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਵਾਰ ਮੈਮੋਰੀਅਲ, ਅਟਾਰੀ ਵਾਹਗਾ ਸਰਹੱਦ ਅਤੇ ਪੰਜਾਬ ਦੇ ਪਿੰਡਾਂ ਵਿਚ ਵੀ ਲਿਜਾਇਆ ਜਾਵੇਗਾ।

LEAVE A REPLY

Please enter your comment!
Please enter your name here