ਅੰਮਿ੍ਰਤਸਰ : ਅਫਗਾਨਿਸਤਾਨ ਤੋਂ ਡਰਾਈ ਫਰੂਟ ਲੈ ਕੇ ਭਾਰਤ ਆ ਰਹੇ ਟਰੱਕਾਂ ਦੀ ਲੰਮੀ ਲਾਈਨ ਪਾਕਿਸਤਾਨ ਵੱਲ ਅਟਾਰੀ ਵਿਖੇ ਲੱਗ ਗਈ। ਇੱਥੇ ਪਾਕਿਸਤਾਨੀ-ਅਫਗਾਨਿਸਤਾਨੀ ਡਰਾਈਵਰਾਂ ਨੇ ਭਾਰਤ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਡਰਾਈਵਰਾਂ ਦੀ ਮੰਗ ਹੈ ਕਿ ਬੀਤੇ ਦਿਨੀਂ ਫੜੇ ਗਏ ਅਫਗਾਨਿਸਤਾਨੀ ਪਠਾਨ ਡਰਾਈਵਰ ਨੂੰ ਰਿਹਾਅ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਅਫਗਾਨਿਸਤਾਨ ਤੋਂ ਸਪਲਾਈ ਲੈ ਕੇ ਇੱਕ ਟਰੱਕ ਪਾਕਿਸਤਾਨ ਦੇ ਰਾਸਤੇ ਇੰਟੀਗ੍ਰੇਟਿਡ ਚੈੱਕ ਪੋਸਟ ਅਟਾਰੀ ’ਚ ਪਹੁੰਚਿਆ ਸੀ।
ਬੀ ਐੱਸ ਐੱਫ਼ ਨੇ ਜਦ ਟਰੱਕ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਹੈਰੋਇਨ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਅਫਗਾਨਿਸਤਾਨੀ ਡਰਾਈਵਰ ਨੂੰ ਹਿਰਾਸਤ ’ਚ ਰੱਖਿਆ ਗਿਆ ਹੈ। ਇਸ ਡਰਾਈਵਰ ਨੂੰ ਛੁਡਵਾਉਣ ਦੀ ਮੰਗ ਕਰਦੇ ਹੋਏ ਅਫਗਾਨਿਸਤਾਨੀ ਡਰਾਈਵਰਾਂ ਨੇ ਵਾਹਗਾ ਬਾਰਡਰ ’ਤੇ ਹੜਤਾਲ ਕਰ ਦਿੱਤੀ।





