ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗਾਜ਼ੀਪੁਰ ਡੰਪ ਸਾਈਟ ਦੇ ਨਿਰੀਖਣ ਦੌਰਾਨ ਕਿਹਾ ਕਿ ਗਾਜ਼ੀਪੁਰ ‘ਚ ਕੂੜੇ ਦਾ ਪਹਾੜ ਅਸਲ ‘ਚ ਭਾਜਪਾ ਦੇ ਮਾੜੇ ਕੰਮਾਂ ਅਤੇ ਸਿਵਲ ਸੰਸਥਾਵਾਂ ‘ਚ ਭਿ੍ਸ਼ਟਾਚਾਰ ਦਾ ਪਹਾੜ ਹੈ | ਉਨ੍ਹਾ ਐਲਾਨ ਕੀਤਾ ਕਿ ਦਿੱਲੀ ਨਗਰ ਨਿਗਮ ਚੋਣਾਂ ਕੂੜੇ ਦੇ ਮੁੱਦੇ ‘ਤੇ ਲੜੀਆਂ ਜਾਣਗੀਆਂ | ਭਾਜਪਾ ਨੇ ਆਪਣੇ 15 ਸਾਲਾਂ ਦੇ ਸ਼ਾਸਨ ਦੌਰਾਨ ਦਿੱਲੀ ਨੂੰ ਕੂੜੇ ਦੇ ਤਿੰਨ ਪਹਾੜ ਦਿੱਤੇ ਹਨ | ਕੇਜਰੀਵਾਲ ਦੇ ਦੌਰੇ ਦੌਰਾਨ ਭਾਜਪਾਈਆਂ ਨੇ ਉਨ੍ਹਾ ਵਿਰੁੱਧ ਨਾਅਰੇਬਾਜ਼ੀ ਕੀਤੀ |