ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ)
ਮਾਲਵੇ ਦੇ ਉੱਘੇ ਸਿਆਸਤਦਾਨ, ਸਾਹਿਤਕਾਰ, ਹਰਮਨਪਿਆਰੀ ਸ਼ਖਸੀਅਤ ਅਤੇ ਹੱਕ-ਸੱਚ ਲਈ ਲੜਨ ਵਾਲੇ ਕਾਮਰੇਡ ਗਿਆਨੀ ਗੁਰਦੇਵ ਸਿੰਘ, ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਅੰਤਮ ਅਰਦਾਸ ਅਗਰਵਾਲ ਧਰਮਸ਼ਾਲਾ ਨਿਹਾਲ ਸਿੰਘ ਵਾਲਾ ਵਿਖੇ ਹੋਈ | ਉਪਰੰਤ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ, ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਜਥੇਦਾਰ ਬੂਟਾ ਸਿੰਘ ਰਣਸੀਂਹ, ਕਾਮਰੇਡ ਬੰਤ ਸਿੰਘ ਬਰਾੜ, ਕਾਮਰੇਡ ਭੁਪਿੰਦਰ ਸਾਂਬਰ, ਕਾਮਰੇਡ ਸੂਰਤ ਸਿੰਘ ਧਰਮਕੋਟ, ਡਾ. ਰਜਿੰਦਰਪਾਲ ਸਿੰਘ ਔਲਖ, ਕਾਮਰੇਡ ਕੁਲਦੀਪ ਸਿੰਘ ਭੋਲਾ ਤੇ ਮਾਸਟਰ ਸੁਖਮੰਦਰ ਸਿੰਘ ਖਹਿਰਾ ਨੇ ਕਿਹਾ ਕਿ ਗਿਆਨੀ ਗੁਰਦੇਵ ਸਿੰਘ ਜੌੜਾ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਇਕੱਲੇ ਪਰਵਾਰ ਜਾਂ ਪਾਰਟੀ ਨੂੰ ਹੀ ਨਹੀਂ, ਸਗੋਂ ਸਮੁੱਚੇ ਹਲਕੇ ਦੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |
ਇਸ ਮੌਕੇ ਕਾਮਰੇਡ ਜਗਰੂਪ ਸਿੰਘ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ, ਪ੍ਰਧਾਨ ਜਗਦੀਪ ਸਿੰਘ ਧਾਲੀਵਾਲ ਗਟਰਾ, ਸਾਬਕਾ ਪ੍ਰਧਾਨ ਇੰਦਰਜੀਤ ਜੌਲੀ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਨੰਗਲ, ਸਾਬਕਾ ਚੇਅਰਮੈਨ ਭਜਨ ਸਿੰਘ ਜੈਦ, ਪ੍ਰਧਾਨ ਹਰੀ ਸਿੰਘ ਖਾਈ, ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ, ਪ੍ਰਧਾਨ ਕਰਨਲ ਬਾਬੂ ਸਿੰਘ, ਮਾਸਟਰ ਭਜਨ ਸਿੰਘ ਗਿੱਲ, ਡਾ. ਕੁਲਦੀਪ ਸਿੰਘ ਮੱਤੇਵਾਲ, ਸਾਬਕਾ ਐੱਸ ਪੀ ਮੁਖਤਿਆਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਮਨਜੀਤ ਸਿੰਘ, ਡਾ. ਕਰਨਜੀਤ ਸਿੰਘ ਗਿੱਲ ਫਰੀਦਕੋਟ, ਪ੍ਰਧਾਨ ਦਿਗਪਾਲ ਸ਼ਰਮਾ, ਗੁਰਚਰਨ ਸਿੰਘ ਪੱਬਾਰਾਲੀ, ਡਾ. ਨਿਰਮਲ ਜੌੜਾ, ਡਾ. ਸ਼ਹਿਬਾਜ਼ ਸਿੰਘ ਚੀਮਾ, ਖੇਤੀਬਾੜੀ ਅਫ਼ਸਰ ਪਰਮਜੀਤ ਸਿੰਘ, ਬਲਵਿੰਦਰ ਸਿੰਘ, ਡਾ. ਅਮਨਜੀਤ ਸਿੰਘ ਲੁਧਿਆਣਾ, ਡਾ. ਪਲਵਿੰਦਰ ਸਿੰਘ ਔਲਖ, ਡਾ. ਜਰਨੈਲ ਸਿੰਘ, ਡਾ. ਸੁਖਦੇਵ ਸਿੰਘ, ਬਲਦੇਵ ਸਿੰਘ ਸੜਕਨਾਮਾ, ਗੁਰਮੀਤ ਸਿੰਘ ਕੜਿਆਲਵੀ, ਡਾ. ਸੁਰਜੀਤ ਸਿੰਘ ਬਰਾੜ, ਡਾ. ਅਰਸ਼, ਡਾ. ਰਾਜਕਿਰਨ, ਡਾ. ਜਸਕੀਰਤ ਸਿੰਘ, ਕਾਮਰੇਡ ਗੁਲਜ਼ਾਰ ਗੋਰੀਆ, ਦੇਵੀ ਕੁਮਾਰੀ, ਚਰਨ ਸਿੰਘ ਸਰਾਭਾ, ਨਰਿੰਦਰ ਸੋਹਲ, ਕਿ੍ਸ਼ਨ ਚੌਹਾਨ, ਚੇਅਰਮੈਨ ਪ੍ਰੀਤਮ ਸਿੰਘ ਕੁੱਸਾ, ਡਾ. ਹਰਜੀਤ ਸਿੰਘ ਧਾਲੀਵਾਲ, ਪ੍ਰਧਾਨ ਨਿਰਮਲ ਸਿੰਘ ਮਾਣੂਕੇ, ਸਬ-ਇੰਸਪੈਕਟਰ ਪਾਲ ਸਿੰਘ ਸਿੱਧੂ, ਮਾਸਟਰ ਸਾਧੂ ਸਿੰਘ ਬਰਾੜ, ਪ੍ਰਧਾਨ ਜਗਰੂਪ ਸਿੰਘ ਸੈਦੋਕੇ, ਕੁਲਦੀਪ ਭੱਟੀ, ਡਾ. ਫਕੀਰ ਮੁਹੰਮਦ, ਕਾਮਰੇਡ ਪ੍ਰਗਟ ਸਿੰਘ ਬੱਧਨੀ ਕਲਾਂ, ਡਾ. ਜਸਵਿੰਦਰ ਭੱਲਾ, ਬਾਲ ਮੁਕੰਦ ਸ਼ਰਮਾ, ਪ੍ਰਧਾਨ ਅਸ਼ੋਕ ਪੁਰੀ, ਮੈਂਬਰ ਮੱਖਣ ਲਾਲ, ਕਾਮਰੇਡ ਮਹਿੰਦਰ ਸਿੰਘ, ਕਾਮਰੇਡ ਜਗਜੀਤ ਸਿੰਘ, ਕਾਮਰੇਡ ਸੁਖਦੇਵ ਸਿੰਘ, ਕਾਮਰੇਡ ਮੰਗਤ ਰਾਏ, ਸਾਬਕਾ ਐੱਸ ਡੀ ਓ ਸੁਖਦੇਵ ਸਿੰਘ, ਮਾਸਟਰ ਸਿਕੰਦਰ ਸਿੰਘ ਭਾਗੀਕੇ, ਡਾ. ਇਕਬਾਲ ਸਿੰਘ ਜੌੜਾ, ਸੁਰਜੀਤ ਸਿੰਘ ਜੌੜਾ, ਸਾਹਿਤਕਾਰ ਸੋਨੀ ਗਰਚਾ, ਡਾ. ਰਾਜਵਿੰਦਰ ਰੌਂਤਾ, ਰਣਧੀਰ ਸਿੰਘ ਮਧੇਕੇ, ਕਾਮਰੇਡ ਸੁਖਦੇਵ ਭਾਗੀਕੇ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਵਿੱਚੋਂ ਪਤਵੰਤੇ ਮੌਜੂਦ ਸਨ | ਅਖੀਰ ‘ਚ ਉਨ੍ਹਾ ਦੇ ਸਪੁੱਤਰ ਡਾ. ਨਵਦੀਪ ਸਿੰਘ ਜੌੜਾ ਅਤੇ ਡਾ. ਸੰਦੀਪ ਜੌੜਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ |