35.5 C
Jalandhar
Saturday, April 20, 2024
spot_img

ਅੱਜ ਪੂਰੇ ਜੋਬਨ ‘ਤੇ ਹੋਵੇਗਾ ‘ਮੇਲਾ ਗ਼ਦਰੀ ਬਾਬਿਆਂ ਦਾ’

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸੋਮਵਾਰ ਦੱਸਿਆ ਕਿ ਗ਼ਦਰੀ ਬਾਬਿਆਂ ਦੇ ਮੇਲੇ ਦੇ ਦੂਜੇ ਦਿਨ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਲਾਕਾਰਾਂ ਅਤੇ ਮੇਲਾ ਪ੍ਰੇਮੀਆਂ ਦੀ ਵਿਸ਼ਾਲ ਭੀੜ ਜੁੜੀ |
ਪੰਜਾਬ, ਹਰਿਆਣਾ, ਯੂ ਪੀ ਤੇ ਰਾਜਸਥਾਨ ਤੋਂ ਕਲਾਕਾਰਾਂ ਅਤੇ ਜਮਹੂਰੀ ਸੰਸਥਾਵਾਂ ਦੇ ਜ ਥਿਆਂ ਦੇ ਜਥੇ ਮੇਲੇ ‘ਚ ਜੁੜ ਰਹੇ ਹਨ | ਉੱਘੇ ਵਿਦਵਾਨ, ਲੇਖਕ, ਸਮਾਜਕ, ਜਮਹੂਰੀ ਕਾਮੇ ਹਿਮਾਂਸ਼ੂ ਕੁਮਾਰ ਛਤੀਸਗੜ੍ਹ ਤੋਂ ਅਤੇ ਵਿਨੈ, ਚਾਰੁਲ ਅਹਿਮਦਾਬਾਦ (ਗੁਜਰਾਤ) ਸਮੇਤ ਬਾਹਰਲੇ ਮੁਲਕਾਂ ਤੋਂ ਮੇਲਾ-ਪ੍ਰੇਮੀ ਵੀ ਪੁੱਜ ਗਏ ਹਨ |
ਨੰਨੇ੍ਹ-ਮੁੰਨੇ ਬਾਲ ਕਲਾਕਾਰਾਂ ਸਮੇਤ ਸੀਨੀਅਰ ਗਰੁੱਪਾਂ ਦੇ ਕਲਾਕਾਰਾਂ ਨੇ ਕੁਇਜ਼ ਅਤੇ ਪੇਂਟਿੰਗ ਮੁਕਾਬਲੇ ਵਿੱਚ ਅੱਜ ਬਹੁਤ ਹੀ ਫਸਵੇਂ ਮੁਕਾਬਲਿਆਂ ਵਿੱਚ ਹਿੱਸਾ ਲੈਂਦਿਆਂ ਆਪਣੀ ਯੋਗਤਾ ਅਤੇ ਸਮਰੱਥਾ ਦੀਆਂ ਹੈਰਾਨੀਜਨਕ ਝਲਕਾਂ ਪੇਸ਼ ਕੀਤੀਆਂ | ਕੁਇਜ਼ ਮੁਕਾਬਲੇ ਵਿੱਚ 34 ਟੀਮਾਂ ਦੇ 150 ਪ੍ਰਤੀਯੋਗੀਆਂ ਨੇ ਭਾਗ ਲਿਆ | ਮੁੱਢਲੀ ਪ੍ਰੀਖਿਆ ਵਿਚੋਂ ਜੇਤੂ ਉਪਰਲੀਆਂ ਪੰਜ ਟੀਮਾਂ ਵਿੱਚ ਦਿਲਚਸਪ ਅੰਤਮ ਮੁਕਾਬਲਾ ਹੋਇਆ | ਇਸ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਗੁਰੂ ਹਰਗੋਬਿੰਦ ਪਬਲਿਕ ਸੀ. ਸੈਕ. ਸਕੂਲ ਜੌੜਕੀਆਂ, ਲਿਟਲ ਏਾਜਲਜ਼ ਕੋ-ਐਡ ਸਕੂਲ ਕਪੂਰਥਲਾ ਅਤੇ ਡੀ ਏ ਵੀ ਸਕੂਲ ਬਿਲਗਾ ਨੇ ਪ੍ਰਾਪਤ ਕੀਤਾ |
ਇਸੇ ਤਰ੍ਹਾਂ ਹੀ ਚਿਤਰਕਲਾ ਦੇ ਸੀਨੀਅਰ ਗਰੁੱਪ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਪਵਨਦੀਪ ਕੌਰ (ਗੁਰੂ ਨਾਨਕ ਦੇਵ ਯੂਨੀਵਰਸਿਟੀ), ਪਰੁਲ (ਗੌਰਮਿੰਟ ਕਾਲਜ ਆਫ਼ ਐਜੂਕੇਸ਼ਨ, ਜਲੰਧਰ) ਅਤੇ ਕਾਮੀਆ (ਜਲੰਧਰ ਮਾਡਲ ਸੀਨੀਅਰ ਸੈਕੰਡਰੀ ਸਕੂਲ, ਜਲੰਧਰ) ਨੇ ਪ੍ਰਾਪਤ ਕੀਤਾ | ਚਿਤਰਕਲਾ ਦੇ ਜੂਨੀਅਰ ਗਰੁੱਪ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਨਰਿੰਦਰ ਕੁਮਾਰ (ਐੱਸ ਆਰ ਟੀ ਡੀ ਏ ਵੀ ਪਬਲਿਕ ਸਕੂਲ, ਬਿਲਗਾ), ਤਰੁਣ ਸੁਮਨ (ਡੀ ਏ ਵੀ ਪਬਲਿਕ ਸਕੂਲ, ਬਿਲਗਾ) ਅਤੇ ਸਾਹਿਲ ਕੁਮਾਰ (ਲਾਲਾ ਜਗਤ ਨਰਾਇਣ ਡੀ ਏ ਵੀ ਮਾਡਲ ਸਕੂਲ) ਨੇ ਪ੍ਰਾਪਤ ਕੀਤਾ | ਚਿਤਰਕਲਾ ਦੇ ਸਬ-ਜੂਨੀਅਰ ਗਰੁੱਪ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਯਸਮੀਨ ਕੁਮਾਰੀ (ਐੱਸ ਡੀ ਮਾਡਲ ਸਕੂਲ, ਜਲੰਧਰ ਕੈਂਟ), ਆਸ਼ੂ (ਐੱਸ ਐੱਚ ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ) ਅਤੇ ਚਿਰਾਗ (ਲਾਲਾ ਜਗਤ ਨਰਾਇਣ ਡੀ ਏ ਵੀ ਮਾਡਲ ਸਕੂਲ) ਨੇ ਪ੍ਰਾਪਤ ਕੀਤਾ |
ਜੇਤੂਆਂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਨਾਮ-ਸਨਮਾਨ ਨਾਲ ਨਿਵਾਜਿਆ ਗਿਆ | ਇਸ ਮੌਕੇ ਸਮੂਹ ਜੱਜ ਸਾਹਿਬਾਨ, ਚਿਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦੇ ਨਾਮਵਰ ਕਲਾਕਾਰ ਗੁਰਦੀਸ਼ ਜਲੰਧਰ, ਰਵਿੰਦਰ ਰਵੀ ਲੁਧਿਆਣਾ, ਗੁਰਪ੍ਰੀਤ ਬਠਿੰਡਾ ਤੇ ਉਨ੍ਹਾ ਦੀ ਬੇਟੀ, ਅਮਿਤ ਜ਼ਰਫ਼, ਹਰਮੀਤ ਆਰਟਿਸਟ ਅੰਮਿ੍ਤਸਰ, ਇੰਦਰਜੀਤ ਜਲੰਧਰ, ਵਰੁਣ ਟੰਡਨ ਅਤੇ ਕੰਵਰਦੀਪ ਸਿੰਘ ਨੂੰ ਸਨਮਾਨਤ ਕੀਤਾ ਗਿਆ |
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸੀਤਲ ਸਿੰਘ ਸੰਘਾ, ਵਿੱਤ ਸਕੱਤਰ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਕੁਲਬੀਰ ਸਿੰਘ ਸੰਘੇੜਾ, ਮੰਗਤ ਰਾਮ ਪਾਸਲਾ, ਹਰਵਿੰਦਰ ਭੰਡਾਲ, ਪ੍ਰਗਟ ਸਿੰਘ ਜਾਮਾਰਾਏ, ਕ੍ਰਿਸ਼ਨਾ, ਪ੍ਰੋ. ਗੋਪਾਲ ਸਿੰਘ ਬੁੱਟਰ, ਹਰਮੇਸ਼ ਮਾਲੜੀ, ਪਿ੍ਥੀਪਾਲ ਸਿੰਘ ਮਾੜੀਮੇਘਾ, ਹਰਦੇਵ ਅਰਸ਼ੀ, ਜਗਰੂਪ, ਰਮਿੰਦਰ ਪਟਿਆਲਾ, ਬਲਵੀਰ ਕੌਰ ਬੰਡਾਲਾ, ਚਰੰਜੀ ਲਾਲ ਕੰਗਣੀਵਾਲ ਅਤੇ ਵਿਜੈ ਬੰਬੇਲੀ ਤੋਂ ਇਲਾਵਾ ਮੇਲੇ ਨਾਲ ਜੁੜੀਆਂ ਪ੍ਰਬੰਧਕ ਟੀਮਾਂ ਹਾਜ਼ਰ ਸਨ | ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ, ਕਮੇਟੀ ਮੈਂਬਰ ਦਰਸ਼ਨ ਖਟਕੜ, ਪ੍ਰੋ. ਸੁਰਜੀਤ ਜੱਜ ਅਤੇ ਪਾਲ ਕੌਰ ਸੁਸ਼ੋਭਿਤ ਹੋਏ | ਸ਼ਬਦੀਸ਼, ਹਰਮੀਤ ਵਿਦਿਆਰਥੀ, ਜਗਵਿੰਦਰ ਜੋਧਾ, ਵਾਹਿਦ, ਮਨਦੀਪ ਔਲਖ, ਪਾਲ ਕੌਰ, ਸ਼ਮਸ਼ੇਰ ਮੋਹੀ, ਨਰਿੰਦਰਪਾਲ ਕੰਗ, ਸਵਾਮੀ ਅੰਤਰ ਨੀਰਵ, ਤਲਵਿੰਦਰ ਸ਼ੇਰਗਿੱਲ, ਸਤੀਸ਼ ਗੁਲਾਟੀ, ਸਰਬਜੀਤ ਕੌਰ ‘ਜੱਸ’, ਮਦਨ ਵੀਰਾ, ਸੁਸ਼ੀਲ ਦੁਸਾਂਝ, ਹਿਮਾਂਸ਼ੂ ਕੁਮਾਰ, ਸੁਰਜੀਤ ਜੱਜ ਅਤੇ ਦਰਸ਼ਨ ਖੜਕੜ ਨੇ ਆਪਣੀਆਂ ਨਜ਼ਮਾਂ ਸਰੋਤਿਆਂ ਦੇ ਰੂ-ਬ-ਰੂ ਕੀਤੀਆਂ | ਕਵੀ ਦਰਬਾਰ ਨੇ ਅਜੋਕੇ ਸਿਆਸੀ ਅਤੇ ਸਮਾਜੀ ਲੋਕ-ਸਰੋਕਾਰਾਂ ਦੀ ਬਾਤ ਪਾਉਂਦਿਆਂ ਭਵਿੱਖ ਅੰਦਰ ਦਰਪੇਸ਼ ਚੁਣੌਤੀਆਂ ‘ਤੇ ਉਂਗਲ ਰੱਖੀ | ਕਵੀ ਦਰਬਾਰ ਦਾ ਮੰਚ ਸੰਚਾਲਨ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਨੇ ਕੀਤਾ | ਸ਼ਾਮ ਵੇਲੇ ਪੀਪਲਜ਼ ਵਾਇਸ ਵੱਲੋਂ ਅਜੈ ਭਾਰਦਵਾਜ ਦੀ ਫ਼ਿਲਮ ‘ਰੱਬਾ ਹੁਣ ਕੀ ਕਰੀਏ’ ਅਤੇ ਡਾ. ਜਸਮੀਤ ਦੁਆਰਾ ਓਮ ਪ੍ਰਕਾਸ਼ ਵਾਲਮੀਕ ਦੀ ਕਹਾਣੀ ‘ਤੇ ਅਧਾਰਤ ਰਚਿਤ ਅਤੇ ਨਿਰਦੇਸ਼ਤ ਸੋਲੋ ਨਾਟਕ ‘ਜੂਠ’ ਪੇਸ਼ ਕੀਤਾ ਗਿਆ | ਮੇਲੇ ਦੇ ਤੀਜੇ ਅਤੇ ਆਖਰੀ ਦਿਨ 1 ਨਵੰਬਰ ਸਵੇਰੇ 10 ਵਜੇ ਕਮੇਟੀ ਮੈਂਬਰ ਸੁਵਰਨ ਸਿੰਘ ਵਿਰਕ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣਗੇ | ਉਪਰੰਤ ਅਮੋਲਕ ਸਿੰਘ ਵੱਲੋਂ ਲਿਖਿਆ ਅਤੇ ਸਤਪਾਲ ਪਟਿਆਲਾ ਦੁਆਰਾ ਨਿਰਦੇਸ਼ਤ 100 ਤੋਂ ਵੱਧ ਕਲਾਕਾਰਾਂ ਵੱਲੋਂ ਝੰਡੇ ਦਾ ਗੀਤ ਸੰਗੀਤ ਨਾਟ ਓਪੇਰਾ ਦੇ ਰੂਪ ਵਿੱਚ ਪੇਸ਼ ਕੀਤਾ ਜਾਏਗਾ | ਭਾਸ਼ਣ ਅਤੇ ਵਿਚਾਰ-ਚਰਚਾ ਵਿੱਚ ਨਾਮਵਾਰ ਵਿਦਵਾਨ ਡਾ. ਨਵਸ਼ਰਨ, ਡਾ. ਰਾਜ ਰਤਨ ਅੰਬੇਡਕਰ, ਹਿਮਾਂਸ਼ੂ ਕੁਮਾਰ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਮੰਗਤ ਰਾਮ ਪਾਸਲਾ, ਹਰਦੇਵ ਅਰਸ਼ੀ ਅਤੇ ਡਾ. ਪਰਮਿੰਦਰ ਸਿੰਘ ਵਕਤਾ ਹੋਣਗੇ | ਰਾਤ ਨੂੰ ਮਨਜੀਤ ਔਲਖ, ਕੇਵਲ ਧਾਲੀਵਾਲ ਅਤੇ ਡਾ. ਸਾਹਿਬ ਸਿੰਘ ਦੇ ਨਾਟਕਾਂ ਤੋਂ ਇਲਾਵਾ ਵਿਨੈ ਤੇ ਚਾਰੁਲ ਅਹਿਮਦਾਬਾਦ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਸਮੇਤ ਕਿੰਨੇ ਹੀ ਗਾਇਕ, ਕਲਾਕਾਰ ਆਪਣੇ ਗੀਤ ਪੇਸ਼ ਕਰਨਗੇ |

Related Articles

LEAVE A REPLY

Please enter your comment!
Please enter your name here

Latest Articles