ਜਲੰਧਰ (ਰਾਜੇਸ਼ ਥਾਪਾ)-ਇਹ ਖਬਰ ਕਮਿਊਨਿਸਟ ਹਲਕਿਆਂ ਅਤੇ ਮਿਹਨਤਕਸ਼ ਸਮਾਜ ਅੰਦਰ ਦੁਖੀ ਹਿਰਦਿਆਂ ਨਾਲ ਪੜ੍ਹੀ ਜਾਵੇਗੀ ਕਿ ਉਘੇ ਕਮਿਊਨਿਸਟ ਅਤੇ ਅਧਿਆਪਕ ਲਹਿਰ ਦੇ ਪ੍ਰਮੁੱਖ ਆਗੂ ਕਾਮਰੇਡ ਰਣਧੀਰ ਸਿੰਘ ਗਿੱਲ ਨਹੀਂ ਰਹੇ | ਉਹ ਮੰਗਲਵਾਰ ਸ਼ਾਮ 4.30 ਵਜ਼ੇ ਆਪਣੇ ਪਰਵਾਰ ਅਤੇ ਕਮਿਊਨਿਸਟ ਲਹਿਰ ਦੇ ਸਾਥੀਆਂ ਨੂੰ ਵਿਛੋੜਾ ਦੇ ਗਏ | ਕਾਮਰੇਡ ਰਣਧੀਰ ਸਿੰਘ ਗਿੱਲ ਮੋਗਾ ਜ਼ਿਲ੍ਹੇ ਅਤੇ ਇਲਾਕੇ ਵਿੱਚ ਪਾਰਟੀ ਉਪਰ ਪਾਬੰਦੀ ਦੌਰਾਨ ਅੰਡਰਗਰਾਊਾਡ ਕਮਿਊਨਿਸਟ ਆਗੂ ਕਾਮਰੇਡ ਤੇਜਾ ਸਿੰਘ ਸੁਤੰਤਰ ਵਰਗੇ ਲੋਕ ਆਗੂਆਂ ਦੀ ਸੁਰੱਖਿਅਤ ਠਾਹਰ ਵਜੋਂ ਜਾਣੇ ਜਾਂਦੇ ‘ਭਾਈਕਿਆਂ’ ਦੇ ਪਰਵਾਰ ਅਤੇ ਬਹੋਨਾ ਪਿੰਡ ਦੇ ਜੰਮਪਲ ਸਨ | ਉਹ 87 ਸਾਲਾਂ ਦੇ ਸਨ | ਉਨ੍ਹਾ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਸੂਬਾਈ ਆਗੂ ਵਜੋਂ ਮਜ਼ਬੂਤ ਅਧਿਆਪਕ ਲਹਿਰ ਜੱਥੇਬੰਦ ਕਰਨ ਅਤੇ ਵਿਦਿਅਕ ਖੇਤਰ ਅੰਦਰ ਸ਼ਾਨਾਮੱਤਾ ਰੋਲ ਅਦਾ ਕਰਨ ਦਾ ਮਾਣ ਪ੍ਰਾਪਤ ਕੀਤਾ | ਵਿੱਦਿਅਕ ਖੇਤਰ ‘ਚੋਂ ਰਿਟਾਇਰ ਹੁੰਦਿਆਂ ਹੀ ਉਨ੍ਹਾ ਆਪਣੇ-ਆਪ ਨੂੰ ਭਾਰਤੀ ਕਮਿਊਨਿਸਟ ਪਾਰਟੀ ਲਈ ਅਰਪਿਤ ਕਰ ਦਿੱਤਾ | ਉਹ ਸਿਹਤਯਾਬੀ ਤੱਕ ਪਾਰਟੀ ਦੀ ਐਗਜ਼ੈਕਟਿਵ, ਸੂਬਾ ਕੌਂਸਲ ਅਤੇ ਜਿਲ੍ਹਾ ਸਕੱਤਰ ਵਰਗੇ ਅਹਿਮ ਅਹੁਦਿਆਂ ‘ਤੇ ਰਹਿੰਦਿਆਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ | ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ਸੱਜੀ ਬਾਂਹ ਵਜੋਂ ਜਾਣੇ ਜਾਂਦੇ ਕਾਮਰੇਡ ਰਣਧੀਰ ਸਿੰਘ ਗਿੱਲ ਨੇ ਉਨ੍ਹਾ ਨਾਲ ਸਹਿਯੋਗ ਸਦਕਾ ਪੁਰਾਣੇ ਫਰੀਦਕੋਟ ਜ਼ਿਲ੍ਹੇ ਅੰਦਰ ਮਜ਼ਬੂਤ ਟਰੇਡ ਯੂਨੀਅਨ ਜਥੇਬੰਦ ਕਰਨ ਦਾ ਮਾਣ ਵੀ ਪ੍ਰਾਪਤ ਕੀਤਾ |
ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਬਰਾੜ, ਕਾਮਰੇਡ ਜਗਰੂਪ, ਨਿਰਮਲ ਸਿੰਘ ਧਾਲੀਵਾਲ, ਪਿ੍ਥੀਪਾਲ ਸਿੰਘ ਮਾੜੀਮੇਘਾ (ਤਿੰੰੰੰੰੰੰੰੰਨੇ ਨੈਸ਼ਨਲ ਕੌਂਸਲ ਮੈਂਬਰ ਸੀ ਪੀ ਆਈ), ਚੰਦ ਫਤਿਹਪੁਰੀ ਸੰਪਾਦਕ ‘ਨਵਾਂ ਜ਼ਮਾਨਾ’, ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਤੇ ਰਾਜਿੰਦਰ ਮੰਡ ਜ਼ਿਲ੍ਹਾ ਸਕੱਤਰ ਸੀ ਪੀ ਆਈ ਜਲੰਧਰ ਨੇ ਪਰਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਹੈ | ਸੀ ਪੀ ਆਈ ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਦੱਸਿਆ ਕਿ ਕਾਮਰੇਡ ਰਣਧੀਰ ਸਿੰਘ ਗਿੱਲ ਦੇ ਅੰਤਮ ਸੰਸਕਾਰ ਅਤੇ ਸ਼ਰਧਾਂਜਲੀ ਸਮਾਗਮ ਬਾਰੇ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ |