18.5 C
Jalandhar
Tuesday, December 3, 2024
spot_img

ਮੌਨਸੂਨ ਨਾਰਮਲ ਤੋਂ ਉੱਪਰ ਰਹੇਗਾ

ਨਵੀਂ ਦਿੱਲੀ : ਖੇਤੀਬਾੜੀ ਵਾਲੇ ਇਲਾਕਿਆਂ ਵਿਚ ਐਤਕੀਂ ਨਾਰਮਲ ਨਾਲੋਂ ਵੱਧ ਮੀਂਹ ਪੈਣ ਦੀ ਆਸ ਹੈ, ਜਿਸ ਨਾਲ ਫਸਲ ਭਰਵੀਂ ਹੋਵੇਗੀ | ਮੌਸਮ ਵਿਭਾਗ ਦੇ ਡਾਇਰੈਕਟਰ ਮਿ੍ਤਯੂੰਜੈ ਮਹਾਪਾਤਰਾ ਨੇ ਮੰਗਲਵਾਰ ਪੱਤਰਕਾਰਾਂ ਨੂੰ ਦੱਸਿਆ ਕਿ ਮੌਨਸੂਨ ਸੀਜ਼ਨ ਵਿਚ ਲੰਮੀ ਮਿਆਦ ਦੀ ਔਸਤ ਦੇ ਹਿਸਾਬ ਨਾਲ 103 ਫੀਸਦੀ ਮੀਂਹ ਪਏਗਾ | ਗੁਜਰਾਤ ਤੋਂ ਓਡੀਸ਼ਾ ਤੱਕ ਦੇ ਖੇਤੀਬਾੜੀ ਇਲਾਕਿਆਂ ਵਿਚ ਤਾਂ 106 ਫੀਸਦੀ ਤੋਂ ਵੱਧ ਮੀਂਹ ਪਵੇਗਾ | ਕੇਂਦਰੀ ਭਾਰਤ ਤੇ ਦੱਖਣੀ ਭਾਰਤ ਵਿਚ ਨਾਰਮਲ ਤੋਂ ਉੱਪਰ ਜਦਕਿ ਉੱਤਰ-ਪੂਰਬ ਤੇ ਉੱਤਰ-ਪੱਛਮ ਵਿਚ ਨਾਰਮਲ ਮੀਂਹ ਦੀ ਸੰਭਾਵਨਾ ਹੈ |
ਇਹ ਚੌਥਾ ਸਾਲ ਹੋਵੇਗਾ ਜਦੋਂ ਨਾਰਮਲ ਮੌਨਸੂਨ ਰਹਿਣ ਦੀ ਸੰਭਾਵਨਾ ਹੈ | ਇਸਤੋਂ ਪਹਿਲਾਂ 2005-08 ਅਤੇ 2010-13 ਵਿਚ ਅਜਿਹਾ ਹੋਇਆ ਸੀ |

Related Articles

LEAVE A REPLY

Please enter your comment!
Please enter your name here

Latest Articles