39.2 C
Jalandhar
Saturday, July 27, 2024
spot_img

ਵਿਕਾਸ ਦਰ 8.7 ਫੀਸਦੀ ਰਹੀ

ਨਵੀਂ ਦਿੱਲੀ : ਭਾਰਤ ਦੀ ਵਿਕਾਸ ਦਰ ਸਾਲ 2021-22 ਦੌਰਾਨ 8.7 ਫੀਸਦੀ ਦਰਜ ਕੀਤੀ ਗਈ | ਸਰਕਾਰ ਵਲੋਂ ਮੰਗਲਵਾਰ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਦੀ ਜੀ ਡੀ ਪੀ ਪਿਛਲੇ ਵਿੱਤੀ ਸਾਲ ਵਿੱਚ 6.6 ਫੀਸਦੀ ਸੀ ਜੋ ਇਸ ਵਾਰ ਵੱਧ ਕੇ 8.7 ਫੀਸਦੀ ਹੋ ਗਈ | ਜਨਵਰੀ-ਮਾਰਚ 2021-22 ਵਿੱਚ ਜੀ ਡੀ ਪੀ 4.1 ਫੀਸਦੀ ਸੀ | ਚੌਥੀ ਤਿਮਾਹੀ ਦੀ ਕੁੱਲ ਘਰੇਲੂ ਪੈਦਾਵਾਰ (ਜੀ ਡੀ ਪੀ) 4.1 ਫੀਸਦੀ ਰਹੀ ਜਿਸ ਨਾਲ ਅਰਥਵਿਵਸਥਾ ਦੀ ਰਫਤਾਰ ਘਟੀ | ਉਂਜ ਭਾਰਤ ਦੀ ਪੂਰੇ ਵਿੱਤੀ ਸਾਲ ਦੀ ਜੀ ਡੀ ਪੀ 8.7 ਫੀਸਦੀ ਦਰਜ ਕੀਤੀ ਗਈ |
ਅਕਤੂਬਰ-ਦਸੰਬਰ 2021 ਤਿਮਾਹੀ ‘ਚ ਵਿਕਾਸ ਦਰ 5.4 ਫੀਸਦੀ ਰਹੀ, ਜਦਕਿ ਜਨਵਰੀ-ਮਾਰਚ 2021 ਤਿਮਾਹੀ ਵਿਚ ਵਿਕਾਸ ਦਰ 2.5 ਫੀਸਦੀ ਸੀ | ਇਸ ਤੋਂ ਪਹਿਲਾਂ ਸਾਲ 2020-21 ‘ਚ ਭਾਰਤੀ ਅਰਥਵਿਵਸਥਾ 6.6 ਫੀਸਦੀ ਸੀ | ਹਾਲਾਂਕਿ ਮਾਰਚ 2022 ਨੂੰ ਖਤਮ ਹੋਏ ਵਿੱਤੀ ਸਾਲ ਲਈ ਕੌਮੀ ਅੰਕੜਾ ਵਿਭਾਗ ਵਲੋਂ ਜਾਰੀ ਅੰਕੜੇ ਆਸ ਨਾਲੋਂ ਘੱਟ ਰਹੇ | ਕੌਮੀ ਅੰਕੜਾ ਵਿਭਾਗ ਨੇ ਵਿਕਾਸ ਦਰ 8.9 ਫੀਸਦੀ ਰਹਿਣ ਦਾ ਪੇਸ਼ੀਨਗੋਈ ਕੀਤੀ ਸੀ |

Related Articles

LEAVE A REPLY

Please enter your comment!
Please enter your name here

Latest Articles