ਸਿਡਨੀ : ਸਥਾਨਕ ਕੋਰਟ ਨੇ ਟੀ-20 ਕਿ੍ਕਟ ਵਿਸ਼ਵ ਕੱਪ ਦੌਰਾਨ ਮਹਿਲਾ ‘ਤੇ ਕਥਿਤ ਜਿਨਸੀ ਹਮਲੇ ਦੇ ਦੋਸ਼ ‘ਚ ਗਿ੍ਫਤਾਰ ਸ੍ਰੀਲੰਕਾ ਦੇ ਕਿ੍ਕਟਰ ਦਨੁਸ਼ਕਾ ਗੁਣਾਤਿਲਕਾ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ | ਉਧਰ ਸ੍ਰੀਲੰਕਾ ਕਿ੍ਕਟ ਨੇ ਬੱਲੇਬਾਜ਼ ਗੁਣਾਤਿਲਕਾ ਨੂੰ ਕਿ੍ਕਟ ਦੀਆਂ ਸਾਰੀਆਂ ਵੰਨਗੀਆਂ ਤੋਂ ਮੁਅੱਤਲ ਕਰ ਦਿੱਤਾ ਹੈ ਅਤੇ ਘਟਨਾ ਦੀ ਨਿਰਪੱਖ ਜਾਂਚ ਲਈ ਆਸਟਰੇਲੀਆ ਨੂੰ ਹਰ ਲੋੜੀਂਦੀ ਸਹਾਇਤਾ ਦੇਣ ਦੀ ਗੱਲ ਕਹੀ ਹੈ | ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਗੁਣਾਤਿਲਕਾ ਤੇ ਮਹਿਲਾ ਆਨਲਾਈਨ ਡੇਟਿੰਗ ਐਪ ਰਾਹੀਂ ਇਕ-ਦੂਜੇ ਦੇ ਸੰਪਰਕ ‘ਚ ਸਨ |




