ਚੀਫ ਜਸਟਿਸ ਚੰਦਰਚੂੜ : ਕਿਰਪਾ ਕਰਕੇ ਵਿਸ਼ਵਾਸ ਰੱਖੋ, ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕੰਮ ਕਰਾਂਗਾ

0
210

ਚੀਫ ਜਸਟਿਸ ਚੰਦਰਚੂੜ : ਕਿਰਪਾ ਕਰਕੇ ਵਿਸ਼ਵਾਸ ਰੱਖੋ, ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕੰਮ ਕਰਾਂਗਾ
ਨਵੀਂ ਦਿੱਲੀ : ਭਾਰਤ ਦੇ ਨਵੇਂ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਬੁੱਧਵਾਰ ਕਿਹਾ ਕਿ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾ ਦੀ ਪ੍ਰਮੁੱਖਤਾ ਹੈ | 50ਵੇਂ ਚੀਫ ਜਸਟਿਸ ਵਜੋਂ ਰਾਸ਼ਟਰਪਤੀ ਭਵਨ ‘ਚ ਸਹੁੰ ਚੁੱਕਣ ਤੋਂ ਬਾਅਦ ਉਨ੍ਹਾ ਸੁਪਰੀਮ ਕੋਰਟ ਕੰਪਲੈਕਸ ‘ਚ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਉਨ੍ਹਾ ਕਿਹਾ—ਮੇਰੀ ਤਰਜੀਹ ਆਮ ਲੋਕਾਂ ਦੀ ਸੇਵਾ ਕਰਨਾ ਹੈ |
ਕਿਰਪਾ ਕਰਕੇ ਵਿਸ਼ਵਾਸ ਰੱਖੋ, ਮੈਂ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕੰਮ ਕਰਾਂਗਾ | ਚਾਹੇ ਉਹ ਟੈਕਨਾਲੋਜੀ ਹੋਵੇ ਜਾਂ ਰਜਿਸਟਰੀ ਜਾਂ ਨਿਆਂਇਕ ਸੁਧਾਰ, ਮੈਂ ਹਰ ਮਾਮਲੇ ਵਿਚ ਨਾਗਰਿਕਾਂ ਦਾ ਧਿਆਨ ਰੱਖਾਂਗਾ |
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾ ਨੂੰ ਅਹੁਦੇ ਦੀ ਸਹੁੰ ਚੁਕਾਈ | ਉਹ ਜਸਟਿਸ ਉਦੈ ਉਮੇਸ਼ ਲਲਿਤ ਦੀ ਥਾਂ ਲੈਣਗੇ, ਜਿਨ੍ਹਾ ਦਾ ਕਾਰਜਕਾਲ 8 ਨਵੰਬਰ ਨੂੰ ਖਤਮ ਹੋਇਆ | ਜਸਟਿਸ ਚੰਦਰਚੂੜ 10 ਨਵੰਬਰ 2024 ਤੱਕ ਦੋ ਸਾਲਾਂ ਲਈ ਇਸ ਅਹੁਦੇ ‘ਤੇ ਰਹਿਣਗੇ |

LEAVE A REPLY

Please enter your comment!
Please enter your name here