ਕੀਰਤਪੁਰ ਸਾਹਿਬ—ਸੂਬੇਦਾਰ ਪ੍ਰੀਤਮ ਸਿੰਘ ਕੁਦਰਤਵਾਦੀ ਨਮਿਤ ਬੁੱਧਵਾਰ ਅੰਤਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਭਰਤਗੜ੍ਹ ਵਿਖੇ ਹੋਇਆ, ਜਿੱਥੇ ਇਸ ਮੌਕੇ ਵੱਖ-ਵੱਖ ਪਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ |
ਸੀ ਪੀ ਆਈ ਦੇ ਸੂਬਾ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਸੂਬੇਦਾਰ ਪ੍ਰੀਤਮ ਸਿੰਘ ਨੇ ਦੇਸ਼ ਲਈ ਤਿੰਨ ਜੰਗਾਂ ਲੜੀਆਂ ਤੇ ਫਿਰ ਗੋਆ ਨੂੰ ਆਜ਼ਾਦ ਕਰਵਾਉਣ ਵਿੱਚ ਵੀ ਵੱਡਾ ਰੋਲ ਅਦਾ ਕੀਤਾ | ਸੂਬੇ ਵਿਚ ਚੱਲੇ ਕਾਲੇ ਦੌਰ ਦੌਰਾਨ ਉਹ ਅੱਤਵਾਦ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਮੂਹਰਲੀਆਂ ਸਫਾਂ ਵਿੱਚ ਰਹੇ | ਉਨ੍ਹਾ ਵਰਕਰਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ | ਪਾਰਟੀ ਨੇ ਜੋ ਵੀ ਡਿਊਟੀ ਲਗਾਈ, ਉਨ੍ਹਾਂ ਪੂਰੀ ਜ਼ਿ?ਮੇਵਾਰੀ ਨਾਲ ਨਿਭਾਈ | ਉਨ੍ਹਾ ਤਿੰਨ ਪੁਸਤਕਾਂ ਵੀ ਲਿਖੀਆਂ | ਉਹ ਗਰੀਬ-ਗੁਰਬਿਆਂ ਨਾਲ ਹੁੰਦੀਆਂ ਵਧੀਕੀਆਂ ਖਿਲਾਫ ਹਮੇਸ਼ਾ ਲੜਦੇ ਸਨ |
ਸੀ ਪੀ ਆਈ ਦੇ ਸੀਨੀਅਰ ਆਗੂ ਜਗਰੂਪ ਸਿੰਘ ਨੇ ਕਿਹਾ ਕਿ ਪ੍ਰੀਤਮ ਸਿੰਘ ਦੂਰ-ਅੰਦੇਸ਼ੀ ਦੇ ਮਾਲਕ ਸਨ | ਉਨ੍ਹਾ ਦੀ ਬੇਵਕਤੀ ਮੌਤ ਨਾਲ ਖੱਬੀ ਲਹਿਰ ਨੂੰ ਭਾਰੀ ਘਾਟਾ ਪਿਆ ਹੈ | ਸ਼ਰਧਾਂਜਲੀ ਸਮਾਗਮ ਵਿੱਚ ਉਨ੍ਹਾ ਦੇ ਪੋਤਰੇ ਅੰਸ਼ਦੀਪ ਵੱਲੋਂ ਬੋਲੀ ਕਵਿਤਾ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ | ਸੁਰਜੀਤ ਸਿੰਘ ਢੇਰ ਸੀ ਪੀ ਆਈ ਐੱਮ ਦੇ ਜ਼ਿਲ੍ਹਾ ਸਕੱਤਰ, ਦਵਿੰਦਰ ਨੰਗਲੀ ਜ਼ਿਲ੍ਹਾ ਸਕੱਤਰ ਸੀ ਪੀ ਆਈ, ਮੋਹਨ ਸਿੰਘ ਧਮਾਣਾ ਸਕੱਤਰ ਆਰ ਐੱਮ ਪੀ ਆਈ, ਬਲਵੀਰ ਸਿੰਘ ਮੁਸਾਫਰ ਤੇ ਸੋਹਣ ਸਿੰਘ ਬੰਗਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ |
ਇਸ ਮੌਕੇ ਗੁਰਦੇਵ ਸਿੰਘ ਬਾਗੀ, ਦਲੀਪ ਸਿੰਘ ਘਨੋਲਾ, ਪਵਨ ਕੁਮਾਰ ਚੱਕ ਕਰਮਾਂ, ਤਰਲੋਚਨ ਸਿੰਘ ਹੁਸੈਨਪੁਰ, ਮਾਸਟਰ ਗੁਰਨੈਬ ਸਿੰਘ ਜੈਤੇਵਾਲ, ਗੁਰਮੇਲ ਸਿੰਘ ਬਾੜਾ, ਅਜੀਤ ਸਿੰਘ ਪ੍ਰਦੇਸੀ, ਦੇਵ ਸਿੰਘ ਬੜਾਪਿੰਡ, ਸੁਖਵੀਰ ਸਿੰਘ ਸੁੱਖਾ, ਸੁਸ਼ੀਲ ਕੁਮਾਰ, ਬਲਵੀਰ ਸਿੰਘ ਮੁਸਾਫਰ, ਜਗਦੀਸ਼ ਸਿੰਘ ਰੋਪੜ, ਜਸਵੰਤ ਸਿੰਘ ਸੈਣੀ ਤੇ ਸਾਬਕਾ ਸਰਪੰਚ ਜਰਨੈਲ ਸਿੰਘ ਵੀ ਹਾਜ਼ਰ ਸਨ | ਉਨ੍ਹਾ ਦੇ ਪੁੱਤਰ ਗੁਰਇਕਬਾਲ ਸਿੰਘ ਨੇ ਕਿਹਾ ਕਿ ਆਪਣੇ ਪਿਤਾ ਦੀ ਸੋਚ ‘ਤੇ ਪਹਿਰਾ ਦੇਣਗੇ ਤੇ ਖੱਬੀ ਲਹਿਰ ਨਾਲ ਹਮੇਸ਼ਾ ਜੁੜੇ ਰਹਿਣਗੇ | ਉਨ੍ਹਾ ਦੇ ਜੱਦੀ ਪਿੰਡ ਧੱਲੇਕੇ (ਮੋਗਾ) ਤੋਂ ਵੀ ਪਰਵਾਰਕ ਮੈਂਬਰ, ਰਿਸ਼ਤੇਦਾਰ, ਮਿੱਤਰ-ਸੱਜਣ ਵੱਡੀ ਗਿਣਤੀ ਵਿੱਚ ਪੁੱਜੇ | ਇਸ ਮੌਕੇ ਸੀ ਪੀ ਐੱਮ ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਲਿਖਾਰੀ ਸਭਾ ਦੇ ਆਹੁਦੇਦਾਰਾਂ ਨੇ ਸ਼ੋਕ ਸੰਦੇਸ਼ ਭੇਜੇ | ਮਾਸਟਰ ਸੁੱਚਾ ਸਿੰਘ ਖੱਟੜਾ ਨੇ ਭੇਜੇ ਸ਼ੋਕ ਸੰਦੇਸ਼ ਵਿੱਚ ਕਿਹਾ ਕਿ ਸੂਬੇਦਾਰ ਪ੍ਰੀਤਮ ਸਿੰਘ ਕੁਦਰਤਵਾਦੀ ਪੰਜਾਬ ਦਾ ਪਹਿਲਾਂ ਬੁੱਧੀਜੀਵੀ ਹੈ, ਜਿਸ ਨੇ ਮਾਰਕਸਵਾਦ ਦੀਆਂ ਬੁਨਿਆਦੀ ਜੜ੍ਹਾਂ ਬਾਬਾ ਨਾਨਕ ਦੀ ਬਾਣੀ ਵਿੱਚੋਂ ਤਲਾਸ਼ੀਆਂ |