ਕੁਲਦੀਪ ਸਿੰਘ ਬਣੇ ਐੱਸ ਟੀ ਐੱਫ਼ ਦੇ ਸਪੈਸ਼ਲ ਡੀ ਜੀ ਪੀ

0
226

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ਼ਨੀਵਾਰ ਵੱਡੇ ਪੱਧਰ ਉਤੇ ਪੰਜਾਬ ਪੁਲਸ ਪ੍ਰਸ਼ਾਸਨ ਵਿੱਚ ਫੇਰ-ਬਦਲ ਕੀਤਾ ਹੈ | ਪੁਲਸ ‘ਚ 30 ਆਈ ਪੀ ਐੱਸ ਅਤੇ 3 ਪੀ ਪੀ ਐੱਸ ਦੇ ਤਬਾਦਲੇ ਕੀਤੇ ਹਨ | ਸਪੈਸ਼ਲ ਡੀ ਜੀ ਪੀ ਕੁਲਦੀਪ ਸਿੰਘ ਹੁਣ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਹੋਣਗੇ | ਹਰਪ੍ਰੀਤ ਸਿੱਧੂ ਦੇ ਡੈਪੂਟੇਸ਼ਨ ਤੋਂ ਬਾਅਦ ਡੀ ਜੀ ਪੀ ਕੁਲਦੀਪ ਸਿੰਘ ਐੱਸ ਟੀ ਐਫ ਪੰਜਾਬ ਦੇ ਨਵੇਂ ਮੁਖੀ ਹਨ | ਅੰਮਿ੍ਤਸਰ ਦੇ ਪੁਲਸ ਕਮਿਸਨਰ ਅਰੁਣਪਾਲ ਸਿੰਘ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਹੈ | ਨੌਨਿਹਾਲ ਸਿੰਘ ਨੂੰ ਇੱਕ ਹੋਰ ਐਡੀਸ਼ਨਲ ਆਈ ਜੀ, ਪੀ ਏ ਪੀ ਜਲੰਧਰ ਦਾ ਚਾਰਜ ਵੀ ਦਿੱਤਾ ਗਿਆ ਹੈ |
ਪਟਿਆਲਾ ‘ਚ ਵਿਵਾਦ ਤੋਂ ਬਾਅਦ ਸੁਰਖੀਆਂ ‘ਚ ਆਏ ਐੱਸ ਐੱਸ ਪੀ ਨਾਨਕ ਸਿੰਘ ਹੁਣ ਮਾਨਸਾ ਦੇ ਨਵੇਂ ਐੱਸ ਐੱਸ ਪੀ ਹੋਣਗੇ | ਵਿਵੇਕਸੀਲ ਸੋਨੀ ਨੂੰ ਹੁਣ ਐੱਸ ਐੱਸ ਪੀ ਰੋਪੜ ਦਾ ਚਾਰਜ ਦਿੱਤਾ ਗਿਆ ਹੈ | ਰੋਪੜ ਦੇ ਐੱਸ ਐੱਸ ਪੀ ਰਹੇ ਸੰਦੀਪ ਗਰਗ ਨੂੰ ਹੁਣ ਐੱਸ ਐੱਸ ਪੀ ਮੁਹਾਲੀ ਦਾ ਚਾਰਜ ਦਿੱਤਾ ਗਿਆ ਹੈ | ਸੰਗਰੂਰ ਦੇ ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਹੁਣ ਪੁਲਸ ਕਮਿਸਨਰ ਲੁਧਿਆਣਾ ਹੋਣਗੇ | 33 ਹੋਰ ਅਧਿਕਾਰੀਆਂ ਦੇ ਵੀ ਮੌਜੂਦਾ ਅਹੁਦਿਆਂ ਤੋਂ ਤਬਾਦਲੇ ਕੀਤੇ ਗਏ ਹਨ |

LEAVE A REPLY

Please enter your comment!
Please enter your name here