ਮੁੰਬਈ : ਜੁਹੂ ਇਲਾਕੇ ‘ਚ ਕੇਂਦਰੀ ਮੰਤਰੀ ਨਰਾਇਣ ਰਾਣੇ ਦੇ ਬੰਗਲੇ ਵਿਚਲੀਆਂ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਦਾ ਕੰਮ ਵੀਰਵਾਰ ਸ਼ੁਰੂ ਹੋ ਗਿਆ | ਸੁਪਰੀਮ ਕੋਰਟ ਨੇ ਸਤੰਬਰ ‘ਚ ਰਾਣੇ ਦੇ ਬੰਗਲੇ ‘ਅਧੀਸ’ ਵਿਚ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਲਈ ਬੀ ਐੱਮ ਸੀ ਨੂੰ ਨਿਰਦੇਸ਼ ਦੇਣ ਵਾਲੇ ਬੰਬੇ ਹਾਈ ਕੋਰਟ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ |




