‘ਪੇਂਡੂ ਅਬਾਦੀ ਲਈ ਕਾਨੂੰਨੀ ਰਾਹ’ ਉੱਪਰ ਗੋਸ਼ਟੀ 22 ਨੂੰ

0
232

ਜਲੰਧਰ, (ਰਾਜੇਸ਼ ਥਾਪਾ)-ਸਾਹਿਤਕ ਤੇ ਸੱਭਿਆਚਾਰਕ ਸੰਸਥਾ ਫੁਲਕਾਰੀ ਵੱਲੋਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਹੁਰਾਂ ਦੀ ਕਿਤਾਬ ‘ਪੇਂਡੂ ਅਬਾਦੀ ਲਈ ਕਨੂੰਨੀ ਰਾਹ’ 22 ਨਵੰਬਰ ਨੂੰ ਵਿਰਸਾ ਵਿਹਾਰ ਦੇ ਵਿਹੜੇ ‘ਚ ਰਿਲੀਜ਼ ਕੀਤੀ ਜਾਵੇਗੀ | ਉਪਰੰਤ ਕਿਤਾਬ ਉੱਪਰ ਚਰਚਾ ਵੀ ਹੋਵੇਗੀ | ਸੰਸਥਾ ਦੇ ਜਨਰਲ ਸਕੱਤਰ ਮੱਖਣ ਮਾਨ ਨੇ ਦੱਸਿਆ ਕਿ ਸਮਾਗਮ ਦੁਪਹਿਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਚੱਲੇਗਾ | ਸਮਾਗਮ ਦੀ ਪ੍ਰਧਾਨਗੀ ਪਿ੍ੰ. ਜਸਪਾਲ ਸਿੰਘ ਰੰਧਾਵਾ, ਸਤਨਾਮ ਸਿੰਘ ਮਾਣਕ ਤੇ ਪਿ੍ਥੀਪਾਲ ਸਿੰਘ ਮਾੜੀਮੇਘਾ ਕਰਨਗੇ | ਇਸ ਉਪਰ ਵਿਚਾਰ-ਚਰਚਾ ਸਤਨਾਮ ਚਾਨਾ, ਮੱਖਣ ਮਾਨ, ਦੇਸ ਰਾਜ ਕਾਲੀ ਤੇ ਹੋਰ ਹਾਜ਼ਰੀਨ ਕਰਨਗੇ | ਵਰਨਣਯੋਗ ਹੈ ਕਿ ਇਹ ਪੁਸਤਕ ਪੇਂਡੂ ਲੋਕਾਂ ਦੇ ਕਨੂੰਨੀ ਗਿਆਨ ‘ਚ ਵਾਧੇ ਅਤੇ ਉਹਨਾਂ ਦੀ ਹੁੰਦੀ ਖੱਜਲ-ਖੁਆਰੀ ਤੋਂ ਉਹਨਾਂ ਨੂੰ ਸੁਚੇਤ ਕਰਨ ਵਾਸਤੇ ਲਿਖੀ ਗਈ ਹੈ | ਇਹਦੇ ਸਮਾਜਕ ਸਰੋਕਾਰ ਹਨ | ਇਹ ਸ਼ੁਗਲੀ ਹੁਰਾਂ ਦੀ ਤੀਸਰੀ ਕਨੂੰਨੀ ਕਿਤਾਬ ਹੈ |

LEAVE A REPLY

Please enter your comment!
Please enter your name here