ਆਫਤਾਬ ਦਾ ਰਿਮਾਂਡ 5 ਦਿਨ ਵਧਿਆ, ਨਾਰਕੋ ਟੈਸਟ ਹੋਵੇਗਾ

0
258

ਨਵੀਂ ਦਿੱਲੀ : ਆਪਣੀ ਲਿਵ-ਇਨ ਪਾਰਟਨਰ ਸ਼ਰਧਾ ਵਾਕਰ ਦੀ ਕਥਿਤ ਤੌਰ ‘ਤੇ ਹੱਤਿਆ ਕਰਨ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰਨ ਦੇ ਦੋਸ਼ ਵਿਚ ਗਿ੍ਫਤਾਰ ਆਫਤਾਬ ਅਮੀਨ ਪੁੰਨਾਵਾਲਾ ਨੂੰ ਵੀਰਵਾਰ ਸੁਰੱਖਿਆ ਕਾਰਨਾਂ ਕਰਕੇ ਵੀਡੀਓ ਕਾਨਫਰੰਸ ਰਾਹੀਂ ਪੁਲਸ ਨੇ ਸਾਕੇਤ ਅਦਾਲਤ ਵਿਚ ਪੇਸ਼ ਕੀਤਾ | ਅਦਾਲਤ ਨੇ ਉਸ ਦਾ ਪੰਜ ਦਿਨ ਦਾ ਪੁਲਸ ਰਿਮਾਂਡ ਵਧਾ ਦਿੱਤਾ | ਇਸ ਦੌਰਾਨ ਆਫਤਾਬ ਵੱਲੋਂ ਨਾਰਕੋ ਟੈੱਸਟ ਕਰਵਾਉਣ ਲਈ ਦਿੱਤੀ ਸਹਿਮਤੀ ‘ਤੇ ਅਦਾਲਤ ਨੇ ਪੁਲਸ ਨੂੰ ਟੈਸਟ ਲਈ ਹਰੀ ਝੰਡੀ ਦੇ ਦਿੱਤੀ | ਹਾਲੇ ਤੱਕ ਦਿੱਲੀ ਪੁਲਸ ਨੂੰ ਅਪਰਾਧ ‘ਚ ਵਰਤੇ ਹਥਿਆਰ, ਸ਼ਰਧਾ ਦਾ ਮੋਬਾਇਲ ਫੋਨ ਅਤੇ ਅਪਰਾਧ ਕਰਨ ਵੇਲੇ ਮੁਲਜ਼ਮ ਵੱਲੋਂ ਪਹਿਨੇ ਕੱਪੜੇ ਬਰਾਮਦ ਨਹੀਂ ਹੋਏ | ਪੁਲਸ ਟੀਮਾਂ ਨੇ ਕੁੱਤਿਆਂ ਦੇ ਦਸਤੇ ਦੀ ਮਦਦ ਲਈ, ਪਰ ਸਰੀਰ ਦੇ ਅੰਗ, ਖਾਸ ਕਰਕੇ ਪੀੜਤ ਦਾ ਸਿਰ ਹਾਲੇ ਤੱਕ ਬਰਾਮਦ ਨਹੀਂ ਕੀਤਾ ਗਿਆ |

LEAVE A REPLY

Please enter your comment!
Please enter your name here