ਨਵੀਂ ਦਿੱਲੀ : ਜਨਤਕ ਖੇਤਰ ਦੇ ਬੈਂਕਾਂ ਦਾ ਕੰਮ ਸਨਿੱਚਰਵਾਰ ਨੂੰ ਪ੍ਰਭਾਵਤ ਹੋ ਸਕਦਾ ਹੈ, ਕਿਉਂਕਿ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਨੌਕਰੀਆਂ ਦੀ ਲਗਾਤਾਰ ਆਊਟਸੋਰਸਿੰਗ ਦੇ ਵਿਰੋਧ ‘ਚ ਹੜਤਾਲ ਦਾ ਸੱਦਾ ਦਿੱਤਾ ਹੈ |
ਹਾਲਾਂਕਿ ਅਧਿਕਾਰੀ ਹੜਤਾਲ ਦਾ ਹਿੱਸਾ ਨਹੀਂ ਹਨ, ਪਰ ਨਕਦੀ ਜਮ੍ਹਾਂ ਕਰਨ ਅਤੇ ਕਢਵਾਉਣ, ਚੈੱਕਾਂ ਦੀ ਕਲੀਅਰਿੰਗ ਵਰਗੀਆਂ ਸੇਵਾਵਾਂ ‘ਤੇ ਕੁਝ ਅਸਰ ਪੈ ਸਕਦਾ ਹੈ | ਬੈਂਕ ਆਫ ਬੜੌਦਾ ਅਤੇ ਪੰਜਾਬ ਐਂਡ ਸਿੰਧ ਬੈਂਕ ਸਮੇਤ ਕਈ ਬੈਂਕਾਂ ਨੇ ਪਹਿਲਾਂ ਹੀ ਆਪਣੇ ਗਾਹਕਾਂ ਨੂੰ 19 ਨਵੰਬਰ ਦੀ ਹੜਤਾਲ ਦੇ ਲਾਗੂ ਹੋਣ ‘ਤੇ ਸੇਵਾਵਾਂ ‘ਤੇ ਹੋਣ ਵਾਲੇ ਸੰਭਾਵੀ ਪ੍ਰਭਾਵ ਬਾਰੇ ਸੂਚਿਤ ਕਰ ਦਿੱਤਾ ਹੈ |




