39.2 C
Jalandhar
Saturday, July 27, 2024
spot_img

ਤਨਖਾਹ ਨਾ ਮਿਲਣ ‘ਤੇ ਪੰਜਾਬੀ ‘ਵਰਸਿਟੀ ਦਾ ਗੇਟ ਬੰਦ

ਪਟਿਆਲਾ : ਤਨਖਾਹਾਂ ਨਾ ਮਿਲਣ ਕਾਰਨ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ, ਅਫਸਰਾਂ ਅਤੇ ਅਧਿਆਪਕਾਂ ਦੇ ਸਾਂਝੇ ਮੰਚ ਨੇ ਬੁੱਧਵਾਰ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰ ਦਿੱਤਾ, ਜਿਸ ਕਾਰਨ ਸਮੁੱਚਾ ਅਮਲਾ-ਫੈਲਾ ਬਾਹਰ ਹੀ ਰਹਿ ਗਿਆ | ਇਕ ਘੰਟਾ ਚੱਲੇ ਇਸ ਧਰਨੇ ਨੂੰ ਡਾ. ਬਲਵਿੰਦਰ ਸਿੰਘ ਟਿਵਾਣਾ, ਪੂਟਾ ਦੇ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਵਿਰਕ, ਏ ਕਲਾਸ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਜੱਗੀ ਅਤੇ ਨਾਨ-ਟੀਚਿੰਗ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਪੁਸ਼ਪਿੰਦਰ ਸਿੰਘ ਬਰਾੜ ਸਮੇਤ ਕਈ ਹੋਰਨਾਂ ਨੇ ਸੰਬੋਧਨ ਕੀਤਾ | ਇਸ ਮਗਰੋਂ ਮੁਲਾਜ਼ਮਾਂ, ਅਫਸਰਾਂ ਅਤੇ ਟੀਚਰਾਂ ਦਾ ਕਾਫਲਾ ਯੂਨੀਵਰਸਿਟੀ ਕੈਂਪਸ ਵਿਚ ਰੋਸ ਮਾਰਚ ਕਰਦਿਆਂ ਵੀ ਸੀ ਦਫ਼ਤਰ ਵੱਲ ਰਵਾਨਾ ਹੋਇਆ | ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਮਾਰਚ ਤੇ ਅਪਰੈਲ ਅਤੇ ਹੁਣ ਅਪਰੈਲ ਤੇ ਮਈ ਦੀ ਤਨਖਾਹ ਨਹੀਂ ਮਿਲੀ | ਸਰਕਾਰ ਯੂਨੀਵਰਸਿਟੀ ਨੂੰ ਮਿਲਦੀ ਮਹੀਨਾਵਾਰ ਗ੍ਰਾਂਟ ਦਸ ਕਰੋੜ ਤੋਂ ਵਧਾ ਕੇ ਤੀਹ ਕਰੋੜ ਰੁਪਏ ਕਰੇ | ਇਸ ਦੇ ਨਾਲ ਹੀ ਉਨ੍ਹਾਂ ਇਹ ਮੰਗ ਵੀ ਕੀਤੀ ਕਿ ਯੂਨੀਵਰਸਿਟੀ ਦੇ ਸਿਰ ਚੜ੍ਹੇ ਕਰਜ਼ੇ ਵਿੱਚੋਂ ਸਰਕਾਰ ਵੱਲੋਂ ਐਲਾਨਿਆ ਡੇਢ ਸੌ ਕਰੋੜ ਰੁਪਏ ਦਾ ਪੈਕੇਜ ਫੌਰੀ ਤੌਰ ‘ਤੇ ਜਾਰੀ ਕੀਤਾ ਜਾਵੇ |

Related Articles

LEAVE A REPLY

Please enter your comment!
Please enter your name here

Latest Articles