17.4 C
Jalandhar
Friday, November 22, 2024
spot_img

ਨਿਯੁਕਤੀ ਪੱਤਰ ਲਈ ਟੈਂਕੀ ‘ਤੇ ਚੜ੍ਹੀਆਂ

ਸੰਗਰੂਰ : 22 ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਅੱਗੇ ਪੱਕੇ ਰੋਸ ਧਰਨੇ ‘ਤੇ ਬੈਠੇ ਪੰਜਾਬ ਪੁਲਸ ਭਰਤੀ ਉਮੀਦਵਾਰਾਂ ਵਿਚੋਂ ਸੱਤ ਕੁੜੀਆਂ ਬੁੱਧਵਾਰ ਸਵੇਰੇ ਇੱਥੇ ਹਰੀਪੁਰਾ ਰੋਡ ‘ਤੇ ਕਰੀਬ ਸੌ ਫੁੱਟ ਉੱਚੀ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈਆਂ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ | ਸਾਥੀ ਉਮੀਦਵਾਰਾਂ ਨੇ ਹੇਠਾਂ ਧਰਨਾ ਲਗਾ ਦਿੱਤਾ ਹੈ |
ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ 2016 ਤੋਂ ਲਟਕ ਰਹੀ ਭਰਤੀ ਮੁਕੰਮਲ ਕਰਕੇ ਤੁਰੰਤ ਨਿਯੁਕਤੀ ਪੱਤਰ ਸੌਂਪੇ ਜਾਣ | ਸੂਬਾ ਆਗੂ ਜਗਦੀਪ ਸਿੰਘ ਨੇ ਕਿਹਾ ਕਿ ਭਰਤੀ ਲਈ ਮੈਡੀਕਲ ਤੇ ਵੈਰੀਫਿਕੇਸ਼ਨ ਹੋ ਚੁੱਕੀ ਹੈ, ਪਰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ | ਮੁੱਖ ਮੰਤਰੀ ਨੇ ਮਹੀਨੇ ‘ਚ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਤੇ 9 ਮਈ ਨੂੰ ਭਰੋਸੇ ਦੀ ਮਿਆਦ ਵੀ ਲੰਘ ਚੁੱਕੀ ਹੈ, ਜਿਸ ਤੋਂ ਖਫਾ ਉਮੀਦਵਾਰ 10 ਮਈ ਤੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕੇ ਮੋਰਚੇ ‘ਤੇ ਬੈਠੇ ਹਨ |

Related Articles

LEAVE A REPLY

Please enter your comment!
Please enter your name here

Latest Articles