ਦਿਲਜੀਤ ਕੌਰ ਦਾ ਦੇਹਾਂਤ

0
279

ਲੁਧਿਆਣਾ : ਆਪਣੇ ਵੇਲੇ ਦੀ ਸੁਪਰ ਸਟਾਰ ਦਿਲਜੀਤ ਕੌਰ ਨੇ 69 ਸਾਲ ਦੀ ਉਮਰ ਵਿਚ ਵੀਰਵਾਰ ਸਵੇਰੇ ਗੁਰੂਸਰ ਸੁਧਾਰ ਵਿਚ ਆਪਣੇ ਭਰਾ ਹਰਜਿੰਦਰ ਸਿੰਘ ਖੰਗੂੜਾ ਦੇ ਘਰ ਆਖਰੀ ਸਾਹ ਲਿਆ | ਪੰਜਾਬੀ ਫਿਲਮਾਂ ਦੀ ਹੇਮਾ ਮਾਲਿਨੀ ਵਜੋਂ ਮਸ਼ਹੂਰ ਦਿਲਜੀਤ ਕੌਰ ਨੇ 70 ਤੋਂ ਵੱਧ ਪੰਜਾਬੀ ਅਤੇ ਦਰਜਨ ਦੇ ਕਰੀਬ ਹਿੰਦੀ ਫਿਲਮਾਂ ਵਿਚ ਅਦਾਕਾਰੀ ਕੀਤੀ | ਪਿੰਡ ਐਤੀਆਣਾ ਦੀ ਦਿਲਜੀਤ ਕੌਰ ਕਈ ਸਾਲਾਂ ਤੋਂ ਗੁੰਮਨਾਮੀ ਦੀ ਜ਼ਿੰਦਗੀ ਜੀ ਰਹੀ ਸੀ ਅਤੇ ਬਿਮਾਰ ਸੀ |
ਦਿੱਲੀ ਦੇ ਲੇਡੀ ਸ੍ਰੀ ਰਾਮ ਕਾਲਜ ਦੀ ਗ੍ਰੈਜੂਏਟ ਦਿਲਜੀਤ ਕੌਰ ਨੇ ਪੁਣੇ ਵਿਚ ਨੈਸ਼ਨਲ ਸਕੂਲ ਆਫ ਫਿਲਮ ਐਂਡ ਡਰਾਮਾ ਤੋਂ ਡਿਪਲੋਮਾ ਕੀਤਾ ਸੀ | ਉਸ ਦੀ ਪਹਿਲੀ ਫਿਲਮ 1976 ਵਿਚ ‘ਦਾਜ’ ਰਿਲੀਜ਼ ਹੋਈ ਸੀ | ਉਸ ਨੇ ਸੁਪਰਹਿੱਟ ਪੰਜਾਬੀ ਫਿਲਮਾਂ ਪੁੱਤ ਜੱਟਾਂ ਦੇ, ਮਾਮਲਾ ਗੜਬੜ ਹੈ, ਕੀ ਬਣੂੰ ਦੁਨੀਆ ਦਾ, ਸਰਪੰਚ ਅਤੇ ਪਟੋਲਾ ‘ਚ ਹੀਰੋਇਨ ਦੀ ਭੂਮਿਕਾ ਨਿਭਾਈ | ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ ‘ਚ ਮੌਤ ਤੋਂ ਬਾਅਦ ਉਸ ਨੇ ਫਿਲਮਾਂ ‘ਚ ਕੰਮ ਕਰਨਾ ਬੰਦ ਕਰ ਦਿੱਤਾ ਸੀ | ਉਨ੍ਹਾ ਦਾ ਕੋਈ ਬੱਚਾ ਨਹੀਂ ਸੀ | 2001 ‘ਚ ਉਸ ਨੇ ਫਿਲਮੀ ਦੁਨੀਆ ਵਿਚ ਵਾਪਸੀ ਕੀਤੀ ਸੀ | ਉਸ ਨੇ ਪੰਜਾਬੀ ਫਿਲਮ ‘ਸਿੰਘ ਵਰਸਿਜ਼ ਕੌਰ’ ‘ਚ ਗਿੱਪੀ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ |

LEAVE A REPLY

Please enter your comment!
Please enter your name here