ਅਖਿਲੇਸ਼ ਯਾਦਵ ਚੋਣ ਰੈਲੀ ‘ਚ ਚਾਚੇ ਦੇ ਪੈਰੀਂ ਪਿਆ

0
327

ਮੈਨਪੁਰੀ : ਛੇ ਸਾਲਾਂ ਦੇ ਤਣਾਅਪੂਰਨ ਸੰਬੰਧਾਂ ਤੋਂ ਬਾਅਦ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਐਤਵਾਰ ਮੈਨਪੁਰੀ ‘ਚ ਚੋਣ ਸਭਾ ਦੌਰਾਨ ਸਟੇਜ ‘ਤੇ ਆਪਣੇ ਚਾਚਾ ਸ਼ਿਵਪਾਲ ਯਾਦਵ ਦੇ ਪੈਰੀਂ ਹੱਥ ਲਗਾਏ | ਇਸ ਦੌਰਾਨ ਤਾੜੀਆਂ ਤੇ ਨਾਅਰਿਆਂ ‘ਚ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਿਵਪਾਲ ਨੇ ਕਿਹਾ-ਆਪ ਨੇ ਕਹਾ, ਏਕ ਹੋ ਜਾਓ ਤੋ ਹਮ ਏਕ ਹੋ ਗਏ | ਅਬ ਬਹੂ ਕੋ ਜੀਤਾ ਦੇਨਾ | ਇਥੋਂ ਲੋਕ ਸਭਾ ਦੀ ਜ਼ਿਮਨੀ ਚੋਣ ‘ਚ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਮੈਦਾਨ ‘ਚ ਹੈ | ਇਸ ਮੌਕੇ ਅਖਿਲੇਸ਼ ਨੇ ਕਿਹਾ-ਮੇਰੇ ਅਤੇ ਮੇਰੇ ਚਾਚਾ ‘ਚ ਕਦੇ ਕੋਈ ਮਤਭੇਦ ਨਹੀਂ ਰਹੇ, ਸਾਡੇ ਰਿਸ਼ਤੇ ‘ਚ ਕੋਈ ਸਮੱਸਿਆ ਨਹੀਂ ਸੀ |

LEAVE A REPLY

Please enter your comment!
Please enter your name here