32.1 C
Jalandhar
Friday, March 29, 2024
spot_img

ਪੰਜਾਬ ਇਸਤਰੀ ਸਭਾ ਵੱਲੋਂ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਦੀ ਮੰਗ 

ਚੰਡੀਗੜ੍ਹ : ਪੰਜਾਬ ਇਸਤਰੀ ਸਭਾ ਦੀ ਸੂਬਾ ਕੌਂਸਲ ਮੀਟਿੰਗ ਕੁਸ਼ਲ ਭੌਰਾ ਦੀ ਪ੍ਰਧਾਨਗੀ ਹੇਠ ਹੋਈ | ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਸਮਾਜ ਵਿੱਚ ਔਰਤ ਨੂੰ ਦਰਪੇਸ਼ ਸਮੱਸਿਆਵਾਂ ਅਤੇ ਹੋਰ ਚਲੰਤ ਮੁੱਦਿਆਂ ‘ਤੇ ਵਿਚਾਰ ਪ੍ਰਗਟ ਕੀਤੇ | ਉਹਨਾ ਗੁਜਰਾਤ ਵਿਚ 2002 ਵਿੱਚ ਵਾਪਰੇ ਭਿਆਨਕ ਕਾਂਡ ਵਿੱਚ ਬਿਲਕਿਸ ਬਾਨੋ ਨਾਲ ਹੋਏ ਸਮੂਹਿਕ ਬਲਾਤਕਾਰ ਅਤੇ ਉਸ ਦੇ ਪਰਵਾਰ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਲਈ ਗੁਜਰਾਤ ਸਰਕਾਰ ਦੀ ਨਿਖੇਧੀ ਕੀਤੀ | ਬਿਲਕਿਸ ਬਾਨੋ ਨੂੰ ਲੰਮੀ ਲੜਾਈ ਤੋਂ ਬਾਅਦ ਇਨਸਾਫ ਮਿਲਿਆ ਸੀ, ਪ੍ਰੰਤੂ 15 ਅਗਸਤ ਆਜ਼ਾਦੀ ਦਿਵਸ ‘ਤੇ ਜਦੋਂ ਪ੍ਰਧਾਨ ਮੰਤਰੀ ਲਾਲ ਕਿਲੇ੍ਹ ਤੋਂ ਔਰਤ ਦੇ ਸਸ਼ਕਤੀਕਰਨ ਬਾਰੇ ਭਾਸ਼ਣ ਦੇ ਰਹੇ ਸਨ ਤਾਂ ਬਿਲਕਿਸ ਬਾਨੋ ਕੇਸ ਦੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ | ਸੂਬਾ ਸਹਾਇਕ ਸਕੱਤਰ ਨਰਿੰਦਰ ਸੋਹਲ ਨੇ ਮਹਿੰਗਾਈ, ਬੇਰੁਜ਼ਗਾਰੀ ਅਤੇ ਵੱਖ-ਵੱਖ ਜ਼ਿਲਿ੍ਹਆਂ ਵਿਚ ਜਥੇਬੰਦਕ ਚੋਣਾਂ ਦਾ ਵੇਰਵਾ ਦੇਣ ਦਿੰਦੇ ਹੋਏ ਉਹਨਾਂ ਮੁੱਦਿਆਂ ਦਾ ਵਰਨਣ ਕੀਤਾ, ਜਿਹਨਾਂ ‘ਤੇ ਪੰਜਾਬ ਇਸਤਰੀ ਸਭਾ ਲਗਾਤਾਰ ਸੰਘਰਸ਼ ਕਰ ਰਹੀ ਹੈ | ਸੂਬਾ ਸਰਪ੍ਰਸਤ ਨਰਿੰਦਰਪਾਲ ਨੇ ਸਮਾਜ ਵਿੱਚ ਔਰਤਾਂ ਅਤੇ ਦਲਿਤਾਂ ਨਾਲ ਹੋ ਰਹੀ ਬੇਇਨਸਾਫੀ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਅਤੇ ਤਸੱਲੀ ਪ੍ਰਗਟਾਈ ਕਿ ਪੰਜਾਬ ਇਸਤਰੀ ਸਭਾ ਇਹਨਾਂ ਮੁੱਦਿਆਂ ‘ਤੇ ਸਹੀ ਸਟੈਂਡ ਲੈਂਦੀ ਹੈ | ਇਸ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਸੀਮਾ ਸੋਹਲ, ਖਜ਼ਾਨਚੀ ਸੁਰਜੀਤ ਕਾਲੜਾ, ਜੋਗਿੰਦਰ ਜਲਾਲਾਬਾਦ, ਸ਼ਸ਼ੀ ਸ਼ਰਮਾ ਤੇ ਪ੍ਰੇਮ ਲਤਾ ਨੇ ਵੀ ਸੰਬੋਧਨ ਕੀਤਾ | ਮੀਟਿੰਗ ਵਿੱਚ ਸੁਮਿੱਤਰਾ ਫਾਜ਼ਿਲਕਾ, ਹਰਜੀਤ, ਰਵੀ ਕਾਂਤਾ, ਅਮਰਜੀਤ ਬਠਿੰਡਾ, ਅਮਰਜੀਤ ਗੋਰੀਆ ਤੇ ਭਗਵੰਤ ਕੌਰ ਵੀ ਸ਼ਾਮਲ ਸਨ | ਕੌਂਸਲ ਵਿਚ ਬਿਲਕਿਸ ਬਾਨੋ ਕੇਸ ਸੰਬੰਧੀ ਪਰਚੇ ਵੀ ਵੰਡੇ ਗਏ ਅਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਬਿਲਕਿਸ ਬਾਨੋ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ |

Related Articles

LEAVE A REPLY

Please enter your comment!
Please enter your name here

Latest Articles