26 ਦੀ ਕਿਸਾਨ ਮਹਾਂ ਰੈਲੀ ਨੂੰ ਪੂਰਾ ਸਮਰਥਨ ਦਿਓ : ਬੰਤ ਬਰਾੜ

0
312

ਚੰਡੀਗੜ੍ਹ : ਬੰਤ ਸਿੰਘ ਬਰਾੜ ਸੂਬਾ ਸਕੱਤਰ ਸੀ ਪੀ ਆਈ ਪੰਜਾਬ ਨੇ ਬਿਆਨ ਜਾਰੀ ਕਰਕੇ 26 ਨਵੰਬਰ ਨੂੰ ਸਾਰੀਆਂ ਕਿਸਾਨ ਯੂਨੀਅਨਾਂ ਵੱਲੋਂ ਸਾਂਝੀਆਂ ਪੂਰੀਆਂ ਨਾ ਹੋਈਆਂ ਮੰਗਾਂ ਦੀ ਪ੍ਰਾਪਤੀ ਲਈ ਚੰਡੀਗੜ੍ਹ ਵਿਖੇ ਹੋ ਰਹੀ ਵੱਡੀ ਰੈਲੀ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਉਹਨਾ ਸਾਰੀਆਂ ਜ਼ਿਲ੍ਹਾ ਪਾਰਟੀ ਇਕਾਈਆਂ ਨੂੰ ਸੱਦਾ ਦਿੱਤਾ ਕਿ ਇਸ ਰੈਲੀ ਵਿਚ ਪੂਰੀ ਤਾਕਤ ਨਾਲ ਹਿੱਸਾ ਲੈਣ ਅਤੇ ਕਿਸਾਨੀ ਝੰਡੇ ਲੈ ਕੇ ਕਿਸਾਨ ਸਭਾ ਦੀ ਹਮਾਇਤ ਕਰਨ | ਉਹਨਾ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਅਤੇ ਪਾਰਟੀ ਤੇ ਕਿਸਾਨ ਸਭਾ ਦੇ ਵਕਾਰ ਦਾ ਸੁਆਲ ਸਮਝ ਕੇ ਇਸ ਨੂੰ ਸਫਲ ਕੀਤਾ ਜਾਵੇ | ਉਹਨਾ ਕਿਹਾ ਕਿ ਕੋਟਿਆਂ ਤੋਂ ਵੱਧ ਕੇ ਸ਼ਮੂਲੀਅਤ ਕੀਤੀ ਜਾਵੇ | ਚੇਤੇ ਰਹੇ ਕਿ ਦੋ ਸਾਲ ਪਹਿਲਾਂ 26 ਨਵੰਬਰ ਨੂੰ ਦਿੱਲੀ ਵਿਖੇ ਇਤਿਹਾਸਕ ਕਿਸਾਨ ਅੰਦੋਲਨ ਦੀ ਸ਼ੁਰੂੂਆਤ ਹੋਈ ਸੀ ਅਤੇ ਮੋਦੀ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਸੀ | ਵਾਅਦੇ ਪੂਰੇ ਕਰਾਉਣ ਲਈ ਇਸੇ ਦਿਨ ਕਿਸਾਨ ਯੂਨੀਅਨਾਂ 26 ਨਵੰਬਰ ਨੂੰ ਹੀ ਚੰਡੀਗੜ੍ਹ ਵਿਚ ਮਹਾਂ ਰੈਲੀ ਕਰ ਰਹੀਆਂ ਹਨ |

LEAVE A REPLY

Please enter your comment!
Please enter your name here