ਪਿਆਰ ‘ਚ ਧੋਖੇ ਕਾਰਨ ਕਤਲ ਕੀਤਾ : ਪਿ੍ੰਸ

0
324

ਆਜ਼ਮਗੜ੍ਹ : ਕਤਲ ਦੇ ਦੋਸ਼ ਹੇਠ ਐਤਵਾਰ ਨੂੰ ਗਿ੍ਫਤਾਰ ਕੀਤੇ ਗਏ ਪਿ੍ੰਸ ਯਾਦਵ ਨੇ ਪੁਲਸ ਨੂੰ ਦੱਸਿਆ ਕਿ ਪਿਆਰ ‘ਚ ਧੋਖੇ ਕਾਰਨ ਉਸ ਨੇ ਆਪਣੀ ਸਾਬਕਾ ਪ੍ਰੇਮਿਕਾ ਦਾ ਕਤਲ ਕੀਤਾ ਸੀ | ਪਿ੍ੰਸ ਨੂੰ ਸਾਬਕਾ ਪ੍ਰੇਮਿਕਾ ਅਰਾਧਨਾ ਦੀ ਹੱਤਿਆ ਕਰਨ ਅਤੇ ਲਾਸ਼ ਦੇ ਟੁਕੜੇ ਖੂਹ ‘ਚ ਸੁੱਟਣ ਦੇ ਦੋਸ਼ ‘ਚ ਗਿ੍ਫਤਾਰ ਕੀਤਾ ਗਿਆ ਹੈ | ਪਿ੍ੰਸ ਨੇ ਕਿਹਾ ਕਿ ਉਸ ਨੇ ਉਸ ਨੂੰ ਧੋਖਾ ਦਿੱਤਾ ਕਿਉਂਕਿ ਉਸ ਦੀ ਪ੍ਰੇਮਿਕਾ ਹੋਣ ਦੇ ਬਾਵਜੂਦ ਉਸ ਨੇ ਇਸ ਸਾਲ ਦੇ ਸ਼ੁਰੂ ‘ਚ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਸੀ | ਪਿ੍ੰਸ 9 ਨਵੰਬਰ ਨੂੰ ਅਰਾਧਨਾ ਨੂੰ ਆਪਣੇ ਮੋਟਰਸਾਈਕਲ ‘ਤੇ ਬਿਠਾ ਕੇ ਮੰਦਰ ਲੈ ਗਿਆ ਸੀ ਅਤੇ ਆਪਣੇ ਭਰਾ ਸਰਵੇਸ਼ ਦੀ ਮਦਦ ਨਾਲ ਕਮਾਦ ਦੇ ਖੇਤ ‘ਚ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ | ਇਸ ਮਗਰੋਂ ਦੋਵਾਂ ਨੇ ਅਰਾਧਨਾ ਦੀ ਲਾਸ਼ ਦੇ ਛੇ ਟੁਕੜੇ ਕੀਤੇ ਅਤੇ ਪੌਲੀਥੀਨ ਦੇ ਬੈਗ ‘ਚ ਪਾ ਕੇ ਖੂਹ ‘ਚ ਸੁੱਟ ਦਿੱਤੇ | ਇਹ ਮਾਮਲਾ 15 ਨਵੰਬਰ ਨੂੰ ਉਸ ਸਮੇਂ ਸਾਹਮਣੇ ਆਇਆ, ਜਦੋਂ ਪੱਛਮੀ ਪਿੰਡ ‘ਚ ਲੋਕਾਂ ਨੂੰ ਖੂਹ ਵਿਚੋਂ ਪੀੜਤਾ ਦੀ ਲਾਸ਼ ਦੇ ਟੁਕੜੇ ਮਿਲੇ |
ਪਿ੍ੰਸ ਨੂੰ ਮੁਕਾਬਲੇ ਤੋਂ ਬਾਅਦ ਗਿ੍ਫਤਾਰ ਕੀਤਾ ਗਿਆ ਸੀ ਅਤੇ ਉਸ ਨੇ ਕਬੂਲਿਆ ਹੈ ਕਿ ਅਰਾਧਨਾ ਵੱਲੋਂ ਕਿਸੇ ਹੋਰ ਨਾਲ ਵਿਆਹ ਕਰਵਾਏ ਜਾਣ ਤੋਂ ਗੁੱਸੇ ਹੋ ਕੇ ਉਸ ਨੇ ਆਪਣੇ ਮਾਪਿਆਂ ਤੇ ਸਰਵੇਸ਼ ਦੀ ਮਦਦ ਨਾਲ ਅਰਾਧਨਾ ਨੂੰ ਮਾਰਨ ਦੀ ਯੋਜਨਾ ਬਣਾਈ ਸੀ | ਸਰਵੇਸ਼ ਤੇ ਪਿ੍ੰਸ ਦੇ ਪਰਿਵਾਰ ਦੇ ਹੋਰ ਮੈਂਬਰ ਹਾਲੇ ਫਰਾਰ ਹਨ |

LEAVE A REPLY

Please enter your comment!
Please enter your name here