ਸੰਯੁਕਤ ਰਾਸ਼ਟਰ ਦਾ ਸਕੱਤਰ ਜਨਰਲ ਅਮਰੀਕਾ ਦੀ ਕਠਪੁਤਲੀ : ਉੱਤਰੀ ਕੋਰੀਆ

0
315

ਸਿਓਲ : ਉੱਤਰੀ ਕੋਰੀਆ ਦੀ ਵਿਦੇਸ਼ ਮੰਤਰੀ ਚੋਏ ਸੋਨ ਹੁਈ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਤੇਰੇਸ ਨੂੰ ‘ਅਮਰੀਕਾ ਦੀ ਕਠਪੁਤਲੀ’ ਕਰਾਰ ਦਿੱਤਾ ਹੈ | ਉਨ੍ਹਾ ਉੱਤਰੀ ਕੋਰੀਆ ਵੱਲੋਂ ਹਾਲ ਹੀ ‘ਚ ਕੀਤੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਪਰਖ ਖਿਲਾਫ ਅਮਰੀਕਾ ਦੀ ਅਗਵਾਈ ਵਾਲੇ ਨਿੰਦਾ ਮਤੇ ‘ਚ ਸ਼ਾਮਲ ਹੋਣ ਲਈ ਗੁਤੇਰੇਸ ਦੀ ਨਿਖੇਧੀ ਕੀਤੀ ਹੈ | ਗੁਤੇਰੇਸ ਨੇ ਮਿਜ਼ਾਈਲ ਪਰਖ ਦੀ ਸਖਤ ਨਿੰਦਾ ਕਰਦਿਆਂ ਉੱਤਰੀ ਕੋਰੀਆ ਨੂੰ ਕਿਸੇ ਵੀ ਹੋਰ ਭੜਕਾਊ ਕਾਰਵਾਈ ਤੋਂ ਤੁਰੰਤ ਬਚਣ ਲਈ ਆਪਣੀ ਅਪੀਲ ਨੂੰ ਦੁਹਰਾਇਆ ਸੀ | ਹੁਈ ਨੇ ਕਿਹਾ—ਮੈਂ ਅਕਸਰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੂੰ ਅਮਰੀਕੀ ਵ੍ਹਾਈਟ ਹਾਊਸ ਜਾਂ ਇਸ ਦੇ ਵਿਦੇਸ਼ ਵਿਭਾਗ ਦੇ ਇੱਕ ਮੈਂਬਰ ਵਜੋਂ ਲੈਂਦੀ ਹਾਂ | ਮੈਂ ਸਖਤ ਅਫਸੋਸ ਜਤਾਉਂਦੀ ਹੈ ਹਾਂ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਬਹੁਤ ਹੀ ਦੁਖਦਾਈ ਰਵੱਈਆ ਅਪਣਾਇਆ ਹੈ | ਉਹ ਸੰਯੁਕਤ ਰਾਸ਼ਟਰ ਦੇ ਚਾਰਟਰ ਦੇ ਉਦੇਸ਼ ਤੇ ਸਿਧਾਂਤਾਂ ਅਤੇ ਇਸ ਦੇ ਉਚਿਤ ਮਿਸ਼ਨ ਤੋਂ ਅਣਜਾਣ ਹਨ | ਇਸ ਦਾ ਉਦੇਸ਼ ਸਾਰੇ ਮਾਮਲਿਆਂ ‘ਚ ਨਿਰਪੱਖਤਾ ਅਤੇ ਬਰਾਬਰੀ ਬਣਾਈ ਰੱਖਣਾ ਹੈ | ਹੁਈ ਨੇ ਗੁਤੇਰੇਸ ‘ਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਉੱਤਰੀ ਕੋਰੀਆ ਦੀ ਮਿਜ਼ਾਈਲ ਪਰਖ ਨੂੰ ਲੈ ਕੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਉਂਦਿਆਂ ਕਿਹਾ—ਇਹ ਸਪੱਸ਼ਟ ਤੌਰ ‘ਤੇ ਸਾਬਤ ਕਰਦਾ ਹੈ ਕਿ ਉਹ ਅਮਰੀਕਾ ਦੀ ਕਠਪੁਤਲੀ ਹਨ |

LEAVE A REPLY

Please enter your comment!
Please enter your name here