ਅੱਜ ਸਰਹਿੰਦ ਫਤਿਹ ਦਿਵਸ (Sirhind Fateh Divas) ਮਨਾਇਆ ਜਾ ਰਿਹਾ ਹੈ । ਅਦਾਕਾਰ ਦਰਸ਼ਨ ਔਲਖ ਨੇ ਵੀ ਸਰਹਿੰਦ ਫਤਿਹ ਦਿਵਸ ਦੇ ਮੌਕੇ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ (Baba Banda Singh Bahadur) ਨੇ ਸਰਹਿੰਦ ਨੂੰ ਫਤਿਹ ਕੀਤਾ ਸੀ । ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਂਅ ਲਛਮਣ ਦਾਸ ਸੀ । ਇੱਕ ਦਿਨ ਉਹ ਸ਼ਿਕਾਰ ਕਰਨ ਗਏ ਤਾਂ ਉਨ੍ਹਾਂ ਦੇ ਹੱਥੋਂ ਇੱਕ ਗਰਭਵਤੀ ਹਿਰਨੀ ਨੂੰ ਤੀਰ ਲੱਗ ਗਿਆ ਅਤੇ ਇਸ ਘਟਨਾ ਨੇ ਉਨ੍ਹਾਂ ਦੇ ਜੀਵਨ ‘ਤੇ ਏਨਾਂ ਕੁ ਅਸਰ ਕੀਤਾ ਕਿ ਉਹ ਵੈਰਾਗੀ ਹੋ ਗਏ ।
ਕਸ਼ਮੀਰ ਤੋਂ ਨਾਂਦੇੜ ਸਾਹਿਬ ਪਹੁੰਚੇ ਜਿੱਥੇ ਉਨ੍ਹਾਂ ਦੀ ਮੁਲਾਕਾਤ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਈ । ਗੁਰੂ ਗੋਬਿੰਦ ਸਿੰਘ ਜੀ ਨੇ ਮਾਧੋ ਦਾਸ ਵੈਰਾਗੀ ਤੋਂ ਉਨਾਂ ਦਾ ਨਾਂਅ ਬੰਦਾ ਸਿੰਘ ਬਹਾਦਰ ਰੱਖ ਦਿੱਤਾ । 17ਵੀਂ ਸਦੀ ‘ਚ ਜਦੋਂ ਹਿੰਦੁਸਤਾਨ ਦੀ ਧਰਤੀ ‘ਤੇ ਕਤਲੋਗਾਰਤ ਅਤੇ ਅੱਤਿਆਚਾਰ ਬਹੁਤ ਵਧ ਚੁੱਕਿਆ ਸੀ ਤਾਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਭ ਕੁਝ ਵਾਰ ਕੇ ਮਨੁੱਖਤਾ ਨੂੰ ਨਵੀਂ ਸਵੇਰ ਦੇ ਲਈ ਤਿਆਰ ਕਰ ਰਹੇ ਸਨ ।