ਚੋਹਲਾ ਸਾਹਿਬ/ਸਰਹਾਲੀ ਕਲਾਂ 18 ਮਈ(ਹਰਪ੍ਰੀਤ ਸਿੰਘ ਚੰਬਾ,ਰਮਨ ਚੱਢਾ)ਸਥਾਨਕ ਇਤਿਹਾਸਕ ਨਗਰ ਦੇ ਬਾਹਰਵਾਰ ਦਰਜਨਾਂ ਪਿੰਡਾਂ ਤੇ ਮਾਝਾ-ਦੁਆਬਾ ਨੂੰ ਜੋੜਦੀ ਵੱਡੀ ਸੜਕ ਜੋ ਪਿਛਲੇ ਸਮੇਂ ਵਿੱਚ ਖਸਤਾ ਹਾਲਤ ਹੋਣ ਕਰਕੇ ਸੁਰਖੀਆਂ ਚੌ ਰਹੀ ਪਰ ਜੇਕਰ ਹੁਣ ਬਣੀ ਹੀ ਹੈ ਤਾਂ ਹੁਣ ਹਨੇਰੇ-ਸਵੇਰੇ ਵਹੀਕਲ ਸਵਾਰਾ ਨੂੰ ਕਿਸੇ ਵੱਡੇ ਹਾਦਸੇ ਦਾ ਸੱਦਾ ਦੇ ਰਹੀ ਹੈ।ਸਥਾਨਕ ਕਸਬੇ ਤੇ ਇਲਾਕੇ ਦੇ ਲੋਕਾਂ ਨੇ ਪੱਤਰਕਾਰਾਂ ਨੂੰ ਮੌਕਾ ਵਿਖਾਉਂਦੇ ਹੋਏ ਦੱਸਿਆ ਕਿ ਇਸ ਨਵੀ ਬਣੀ ਵੱਡੀ ਸੜਕ ਉੱਪਰ ਉੱਚੀਆਂ ਤੇ ਬੇਢੰਗੀਆਂ ਬਣੀਆ ਸੀਵਰੇਜ ਦੀਆਂ ਹੋਦੀਆ ਜੋ ਅਕਸਰ ਹੀ ਬਿਨਾਂ ਨਾਗਾ ਹਾਦਸਿਆਂ ਦਾ ਕਾਰਨ ਬਣ ਰਹੀਆ ਤੇ ਰੋਜ ਨਿੱਕੀਆਂ-ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀਆਂ ਹਨ।ਪਰ ਸਬੰਧਿਤ ਵਿਭਾਗ ਤੇ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਚ ਜਾਨੀ ਤੇ ਮਾਲੀ ਭਾਰੀ ਨੁਕਸਾਨ ਦੀ ਉਡੀਕ ਵਿੱਚ ਹਨ।
ਜਦੋਂ ਪੱਤਰਕਾਰਾਂ ਦੀ ਟੀਮ ਨੇ ਮੌਕੇ ਤੇ ਵੇਖਿਆ ਤਾਂ ਜ਼ਿਆਦਾਤਰ ਸੀਵਰੇਜ ਹੋਦੀਆ ਮੇਨ ਸੜਕ ਦੇ ਵਿਚਕਾਰ ਸੜਕ ਤੋ ਵੀ ਕਾਫੀ ਉੱਚੀਆਂ ਤੇ ਬਿਨਾਂ ਢੱਕਣਾ ਤੋਂ ਸਨ ਤੇ ਸੜਕ ਦੇ ਇੱਕ ਪਾਸੇ ਬਣਿਆ ਬੇਤਰਤੀਬਾ ਡੂਘਾ ਨਾਲਾ ਉਹ ਵੀ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ।ਸੜਕ ਦੇ ਕਿਨਾਰੇ ਨਾਲੇ ਦੇ ਕੰਢੇ ਤੇ ਇੱਕ ਛੋਟੇ ਬੱਚਿਆਂ ਦਾ ਸਕੂਲ ਹੈ।ਇਸ ਸਕੂਲ ਚ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਸਦਾ ਡਰ ਰਹਿੰਦਾ ਹੈ ਕਿ ਉਹਨਾਂ ਦੇ ਲਾਡਲੇਆ ਨਾਲ ਸਰਕਾਰ ਤੇ ਪ੍ਰਸ਼ਾਸਨ ਦੀ ਨਲਾਇਕੀ ਤੇ ਵੱਡੀ ਲਾਪਰਵਾਹੀ ਕਾਰਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।
ਸਥਾਨਕ ਕਸਬੇ ਤੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਵੱਡੀ ਸੜਕ ਉਪਰ ਮੌਤ ਨੂੰ ਮਾਸੀ ਕਹਿਦੀਆ ਸੀਵਰੇਜ ਦੀਆਂ ਉੱਚੀਆਂ ਤੇ ਬੇਢੰਗੀਆ ਸੀਵਰੇਜ ਦੀਆਂ ਹੋਦੀਆ ਨੂੰ ਸੜਕ ਤੋਂ ਹਟਾ ਕੇ ਸਾਈਡ ਤੇ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋ ਬੱਚ ਸਕੇ ਨਹੀ ਤਾ ਮਜਬੂਰਨ ਸਮੁੱਚੇ ਇਲਾਕੇ ਦੇ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਕੋਈ ਵੱਡਾ ਸੰਘਰਸ਼ ਸ਼ੁਰੂ ਕਰਨਾ ਪਵੇਗਾ ਜਿਸ ਦੀ ਜੁੰਮੇਵਾਰੀ ਹਾਕਮ ਸਰਕਾਰ ਤੇ ਜਿਲਾ ਪ੍ਰਸ਼ਾਸ਼ਨ ਦੀ ਹੋਵੇਗੀ।