ਦਿੱਲੀ ਦੇ ਮੰਤਰੀ ਜੈਨ ਦੀ ਮਾਲਸ਼ ਕਰਨ ਵਾਲਾ ਬਲਾਤਕਾਰ ਦੇ ਦੋਸ਼ ‘ਚ ਸਜ਼ਾਯਾਫਤਾ

0
408

ਨਵੀਂ ਦਿੱਲੀ : ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਮੰਤਰੀ ਸਤੇਂਦਰ ਜੈਨ ਦੀ ਮਾਲਸ਼ ਕਰਦਾ ਵੀਡੀਓ ‘ਚ ਨਜ਼ਰ ਆ ਰਿਹਾ ਬੰਦਾ ਫਿਜ਼ੀਓਥੈਰੇਪਿਸਟ ਨਹੀਂ ਹੈ | ਸੂਤਰਾਂ ਮੁਤਾਬਕ ਉਹ ਬਲਾਤਕਾਰ ਦੇ ਮਾਮਲੇ ‘ਚ ਬੰਦ ਕੈਦੀ ਹੈ | ਜੈਨ ਨੂੰ ਕਥਿਤ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਆਪਣੀ ਕੋਠੜੀ ਵਿਚ ਮੰਜੇ ‘ਤੇ ਪਏ ਪੈਰਾਂ ਦੀ ਮਸਾਜ਼ ਕਰਵਾ ਰਹੇ ਹਨ ਤੇ ਕੁਝ ਦਸਤਾਵੇਜ਼ ਪੜ੍ਹ ਰਹੇ ਹਨ | ਉਹ ਉਥੇ ਮੌਜੂਦ ਲੋਕਾਂ ਨਾਲ ਗੱਲ ਵੀ ਕਰ ਰਹੇ ਹਨ | ਮਿਨਰਲ ਵਾਟਰ ਦੀਆਂ ਬੋਤਲਾਂ ਅਤੇ ਰਿਮੋਟ ਵੀ ਨਜ਼ਰ ਆ ਰਿਹਾ ਹੈ | ਵੀਡੀਓ ‘ਚ ਉਹ ਕੁਰਸੀ ‘ਤੇ ਬੈਠ ਕੇ ਸਿਰ ਦੀ ਮਸਾਜ਼ ਕਰਵਾਉਂਦੇ ਨਜ਼ਰ ਆ ਰਹੇ ਹਨ | ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਜੈਨ ਰੀੜ੍ਹ ਦੀ ਹੱਡੀ ਦੀ ਸੱਟ ਤੋਂ ਬਾਅਦ ਫਿਜ਼ੀਓਥੈਰੇਪੀ ਲੈ ਰਹੇ ਸਨ ਅਤੇ ਭਾਰਤੀ ਜਨਤਾ ਪਾਰਟੀ ਨੇ ਸੀ ਸੀ ਟੀ ਵੀ ਫੁਟੇਜ਼ ਨੂੰ ਗੈਰ-ਕਾਨੂੰਨੀ ਢੰਗ ਨਾਲ ਲੀਕ ਕਰਕੇ ਸਿਹਤ ਮੁੱਦਿਆਂ ‘ਤੇ ਸਸਤੀ ਰਾਜਨੀਤੀ ਕੀਤੀ ਹੈ | ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਵੀਡੀਓ ‘ਚ ਜੈਨ ਦੀ ਮਸਾਜ ਕਰਨ ਵਾਲਾ ਵਿਅਕਤੀ ਰਿੰਕੂ ਹੈ ਤੇ ਉਹ ਪੋਕਸੋ ਐਕਟ ਦੀਆਂ ਧਾਰਾਵਾਂ ਦੇ ਤਹਿਤ ਜੇਲ੍ਹ ‘ਚ ਹੈ | ਰਿੰਕੂ ਫਿਜ਼ੀਓਥੈਰੇਪਿਸਟ ਨਹੀਂ ਹੈ | ਦੂਜੇ ਪਾਸੇ ‘ਆਪ’ ਨੇਤਾ ਗੋਪਾਲ ਰਾਏ ਨੇ ਦੋਸ਼ ਲਾਇਆ ਹੈ ਕਿ ਭਾਜਪਾ ਸਿਸੋਦੀਆ, ਜੈਨ ਅਤੇ ਹੋਰ ਸਟਿੰਗ ਅਪਰੇਸ਼ਨਾਂ ਨਾਲ ਜੁੜੇ ਮਾਮਲਿਆਂ ਨੂੰ ਉਛਾਲ ਰਹੀ ਹੈ, ਕਿਉਂਕਿ ਉਸ ਕੋਲ ਦਿੱਲੀ ਨਗਰ ਨਿਗਮ ਚੋਣਾਂ ਨਾਲ ਸੰਬੰਧਤ ਕੋਈ ਚੋਣ ਮੁੱਦਾ ਨਹੀਂ ਹੈ |

LEAVE A REPLY

Please enter your comment!
Please enter your name here