ਮੇਘਾਲਿਆ ‘ਚ ਪੁਲਸ ਗੋਲੀ ਨਾਲ 6 ਮੌਤਾਂ

0
289

ਗੁਹਾਟੀ : ਅਸਾਮ-ਮੇਘਾਲਿਆ ਸਰਹੱਦ ‘ਤੇ ਮੰਗਲਵਾਰ ਤੜਕੇ ਲੱਕੜ ਲੈ ਕੇ ਜਾ ਰਹੇ ਟਰੱਕ ਨੂੰ ਰੋਕਣ ਤੋਂ ਬਾਅਦ ਭੜਕੀ ਹਿੰਸਾ ‘ਚ ਜੰਗਲਾਤ ਮੁਲਾਜ਼ਮ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ | ਪੱਛਮੀ ਕਾਰਬੀ ਐਂਗਲੌਂਗ ਦੇ ਐੱਸ ਪੀ ਇਮਦਾਦ ਅਲੀ ਨੇ ਦੱਸਿਆ ਕਿ ਟਰੱਕ ਨੂੰ ਆਸਾਮ ਜੰਗਲਾਤ ਵਿਭਾਗ ਦੀ ਟੀਮ ਨੇ ਮੇਘਾਲਿਆ ਸਰਹੱਦ ‘ਤੇ ਸਵੇਰੇ 3 ਵਜੇ ਦੇ ਕਰੀਬ ਰੋਕਣ ਦੀ ਕੋਸ਼ਿਸ਼ ਕੀਤੀ | ਜਦੋਂ ਟਰੱਕ ਨਾ ਰੁਕਿਆ ਤਾਂ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ ਅਤੇ ਟਾਇਰ ਪੰਕਚਰ ਕਰ ਦਿੱਤਾ | ਡਰਾਈਵਰ, ਉਸ ਦੇ ਸਹਾਇਕ ਅਤੇ ਇੱਕ ਹੋਰ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ, ਜਦਕਿ ਇੱਕ ਹੋਰ ਵਿਅਕਤੀ ਭੱਜਣ ‘ਚ ਕਾਮਯਾਬ ਹੋ ਗਿਆ | ਅਲੀ ਨੇ ਦੱਸਿਆ ਕਿ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਘਟਨਾ ਦੀ ਸੂਚਨਾ ਥਾਣੇ ਦੇ ਅਧਿਕਾਰੀਆਂ ਨੂੰ ਦਿੱਤੀ | ਪੁਲਸ ਮੌਕੇ ‘ਤੇ ਪਹੁੰਚੀ ਤਾਂ ਉਥੇ ਭੀੜ ਇਕੱਠੀ ਹੋ ਗਈ ਅਤੇ ਉਸ ਨੇ ਗਿ੍ਫਤਾਰ ਲੋਕਾਂ ਦੀ ਰਿਹਾਈ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ | ਪੁਲਸ ਨੂੰ ਗੋਲੀ ਚਲਾਉਣੀ ਪਈ | ਇਸ ਦੌਰਾਨ ਮੇਘਾਲਿਆ ਦੇ 7 ਜ਼ਿਲਿ੍ਹਆਂ ‘ਚ ਮੋਬਾਈਲ ਇੰਟਰਨੈੱਟ ਸੇਵਾਵਾਂ ਜਾਮ ਕਰ ਦਿੱਤੀਆਂ ਗਈਆਂ ਹਨ | ਪੁਲਸ ਗੋਲੀ ਨਾਲ ਜੰਗਲਾਤ ਮੁਲਾਜ਼ਮ ਤੇ ਪੰਜ ਮੇਘਾਲਿਆਈਆਂ ਦੀ ਮੌਤ ਦੀ ਸੂਚਨਾ ਸੋਸ਼ਲ ਮੀਡੀਆ ‘ਤੇ ਫੈਲਣ ਤੋਂ ਬਾਅਦ ਮੇਘਾਲਿਆ ਦੇ 7 ਜ਼ਿਲਿ੍ਹਆਂ ‘ਚ ਹਿੰਸਾ ਸ਼ੁਰੂ ਹੋ ਗਈ | ਮੇਘਾਲਿਆ ਤੇ ਆਸਾਮ ਵਿਚਾਲੇ ਸਰਹੱਦੀ ਵਿਵਾਦ 50 ਸਾਲ ਪੁਰਾਣਾ ਹੈ | ਇਸ ਸਾਲ ਦੇ ਸ਼ੁਰੂ ਵਿਚ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਤੇ ਮੇਘਾਲਿਆ ਦੇ ਮੁੱਖ ਮੰਤਰੀ ਕੋਂਗਕਲ ਸੰਗਮਾ ਨੇ ਦਿੱਲੀ ਵਿਚ ਸਮਝੌਤੇ ‘ਤੇ ਦਸਤਖਤ ਕੀਤੇ ਸਨ | ਇਸ ਨਾਲ 884 ਕਿਲੋਮੀਟਰ ਲੰਮੀ ਸਰਹੱਦ ‘ਤੇ 12 ਤੋਂ ਵੱਧ ਵਿਵਾਦਤ ਖੇਤਰਾਂ ਵਿੱਚੋਂ 6 ਵਿਚ ਹੱਦ ਨਿਰਧਾਰਤ ਹੋ ਗਈ ਸੀ | ਸਮਝੌਤੇ ‘ਤੇ ਦਸਤਖਤਾਂ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ |

LEAVE A REPLY

Please enter your comment!
Please enter your name here