23.9 C
Jalandhar
Sunday, October 1, 2023
spot_img

ਉਸ ਨੇ ਸਭ ਨੂੰ ਮਾਰ’ਤਾ

ਨਵੀਂ ਦਿੱਲੀ : ਦਿੱਲੀ ਦੇ ਪਾਲਮ ਇਲਾਕੇ ‘ਚ ਇੱਕ ਵਿਅਕਤੀ ਨੇ ਆਪਣੇ ਹੀ ਪਰਵਾਰ ਦੇ ਚਾਰ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ | ਘਟਨਾ ਮੰਗਲਵਾਰ ਦੇਰ ਰਾਤ ਦੀ ਹੈ | ਮੁਲਜ਼ਮ ਦਾ ਨਾਂਅ ਕੇਸ਼ਵ ਹੈ ਅਤੇ ਉਹ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ | ਪਰਵਾਰ ਨੇ ਉਸ ਨੂੰ ਨਸ਼ਾਮੁਕਤੀ ਕੇਂਦਰ ਭੇਜਿਆ ਸੀ | ਉਥੋਂ ਵਾਪਸ ਆਉਣ ਤੋਂ ਬਾਅਦ ਉਸ ਦੀ ਆਦਤ ਨਹੀਂ ਛੁੱਟੀ | ਉਹ ਨਸ਼ੇ ਲਈ ਪਰਵਾਰ ਤੋਂ ਪੈਸੇ ਮੰਗਦਾ ਰਹਿੰਦਾ ਸੀ | ਜਦ ਘਰ ਵਾਲਿਆਂ ਨੇ ਪੈਸੇ ਦੇਣ ਤੋਂ ਇਨਕਾਰ ਦਿੱਤਾ ਤਾਂ ਉਸ ਨੇ ਆਪਣੇ ਮਾਤਾ-ਪਿਤਾ, ਭੈਣ ਅਤੇ ਦਾਦੀ ਦੀ ਹੱਤਿਆ ਕਰ ਦਿੱਤੀ | ਘਰ ਦੇ ਚਾਰੇ ਮੈਂਬਰਾਂ ਨੂੰ ਘਰ ਦੇ ਵੱਖ-ਵੱਖ ਕਮਰਿਆ ‘ਚ ਲਿਜਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ | ਹੱਤਿਆ ਤੋਂ ਬਾਅਦ ਮੁਲਜ਼ਮ ਭੱਜਣ ਦੀ ਫਿਰਾਕ ‘ਚ ਸੀ, ਪਰ ਉਸ ਦੇ ਚਚੇਰੇ ਭਰਾ ਨੇ ਉਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ |
ਕੇਸ਼ਵ ਨੂੰ ਫੜਨ ਵਾਲੇ ਉਸ ਦੇ ਚਚੇਰੇ ਭਰਾ ਨੇ ਦੱਸਿਆ ਕਿ ਉਸ ਨੇ ਰਾਤ ਨੂੰ ਭੈਣ ਦੀਆਂ ਚੀਕਾਂ ਸੁਣੀਆ | ਉਹ ਬਚਾਉਣ ਦੀ ਪੁਕਾਰ ਲਾ ਰਹੀ ਸੀ | ਜਦ ਉਹ ਕੁਝ ਲੋਕਾਂ ਨਾਲ ਪਹੁੰਚਿਆ ਤਾਂ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ | ਉਸ ਨੇ ਕਿਹਾ ਕਿ ਅਸੀਂ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਆਵਾਜ਼ ਆਈ ਕਿ ਇਹ ਸਾਡਾ ਪਰਵਾਰਕ ਝਗੜਾ ਹੈ | ਇਸ ਤੋਂ ਬਾਅਦ ਕੁਝ ਦੇਰ ਇੰਤਜ਼ਾਰ ਕੀਤਾ, ਪਰ ਅਚਾਨਕ ਦੋਸ਼ੀ ਭੱਜਣ ਲੱਗਾ ਤਾਂ ਲੋਕਾਂ ਨੇ ਉਸ ਨੂੰ ਫੜ ਲਿਆ | ਜਦ ਲੋਕ ਘਰ ਦੇ ਅੰਦਰ ਗਏ ਤਾਂ ਦੇਖਿਆ ਕਿ ਘਰ ਦਾ ਫਰਸ਼ ਖੂਨ ਨਾਲ ਲਥਪਥ ਸੀ | ਸਾਰੇ ਕਮਰਿਆਂ ‘ਚ ਲਾਸ਼ਾਂ ਪਈਆਂ ਸਨ | ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੇਸ਼ਵ ਕੋਲ ਕੋਈ ਪੱਕੀ ਨੌਕਰੀ ਨਹੀਂ ਸੀ | ਉਹ ਗੁਰੂਗ੍ਰਾਮ ਵਿਚ ਕੰਪਨੀ ‘ਚ ਕੰਮ ਕਰਦਾ ਸੀ, ਪਰ ਮਹੀਨਾ ਪਹਿਲਾਂ ਨੌਕਰੀ ਛੱਡ ਗਿਆ ਸੀ |

Related Articles

LEAVE A REPLY

Please enter your comment!
Please enter your name here

Latest Articles