24.3 C
Jalandhar
Thursday, March 28, 2024
spot_img

ਅੰਬਾਲਾ ‘ਚ ਅੱਜ ਦਾ ਜੀ ਟੀ ਰੋਡ ਜਾਮ ਦਾ ਫੈਸਲਾ ਟਲਿਆ

ਚੰਡੀਗੜ੍ਹ : ਹਰਿਆਣਾ ‘ਚ 24 ਨਵੰਬਰ ਨੂੰ ਹੋਣ ਵਾਲੇ ਜੀ ਟੀ ਰੋਡ ਨੂੰ ਕਿਸਾਨ ਜਾਮ ਨਹੀਂ ਕਰਨਗੇ | ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਅਤੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦੀ ਮੁਲਾਕਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ | ਚੜੂਨੀ ਨੇ ਦੱਸਿਆ ਕਿ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਮੰਨਣ ਲਈ ਤਿਆਰ ਹੈ | ਅੰਦੋਲਨ ਦੌਰਾਨ ਜਿੰਨੇ ਵੀ ਕੇਸ ਕਿਸਾਨਾਂ ‘ਤੇ ਦਰਜ ਹਨ, ਉਹ ਸਰਕਾਰ ਰੱਦ ਕਰੇਗੀ | ਨਾਲ ਹੀ ਦਰਜ 32 ਕੇਸ ਵੀ ਵਾਪਸ ਹੋਣਗੇ | ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਚੰਡੀਗੜ੍ਹ ‘ਚ ਐਲਾਨ ਕੀਤਾ ਸੀ ਕਿ ਹਰਿਆਣਾ ਸਰਕਾਰ ਵੱਲੋਂ ਅੰਦੋਲਨ ਦੌਰਾਨ ਦਰਜ ਕੇਸ ਵਾਪਸ ਨਾ ਲੈਣ ਦੇ ਵਿਰੋਧ ‘ਚ 24 ਨਵੰਬਰ ਨੂੰ ਅੰਬਾਲਾ ‘ਚ ਜੀ ਟੀ ਰੋਡ ਜਾਮ ਕੀਤਾ ਜਾਵੇਗਾ | ਇਸ ਤੋਂ ਪਹਿਲਾ ਕਿਸਾਨਾਂ ਦੀ ਰੇਲਵੇ ਲਾਈਨ ਜਾਮ ਕਰਨ ਦੀ ਯੋਜਨਾ ਸੀ, ਪਰ ਰੇਲਵੇ ਵੱਲੋਂ ਕੇਸ ਵਾਪਸ ਲਏ ਜਾਣ ਤੋਂ ਬਾਅਦ ਫੈਸਲਾ ਵਾਪਸ ਲੈ ਲਿਆ ਗਿਆ | ਹਰਿਆਣਾ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਕਰੀਬ 294 ਕੇਸ ਦਰਜ ਕੀਤੇ ਸਨ | ਇਸ ਤੋਂ ਇਲਾਵਾ ਅੰਦੋਲਨ ਤੋਂ ਪਹਿਲਾਂ ਵੀ ਕੁਝ ਕੇਸ ਪੈਂਡਿੰਗ ਸਨ, ਜਿਹਨਾਂ ਨੂੰ ਲੈ ਕੇ ਕਿਸਾਨ ਨਰਾਜ਼ ਚੱਲ ਰਹੇ ਹਨ | ਸਾਲ 2020 ‘ਚ 24 ਨਵੰਬਰ ਦੇ ਦਿਨ ਹੀ ਦਿੱਲੀ ਕੂਚ ਲਈ ਇੱਥੋਂ ਹੀ ਬੈਰੀਕੇਡ ਤੋੜਨ ਦੀ ਸ਼ੁਰੂਆਤ ਕੀਤੀ ਸੀ |

Related Articles

LEAVE A REPLY

Please enter your comment!
Please enter your name here

Latest Articles