ਨਵੀਂ ਦਿੱਲੀ : ਜ਼ਿਆਦਾਤਰ ਲੋਕਾਂ ਦੀ ਆਦਤ ਹੁੰਦੀ ਹੈ ਕਿ ਸਬਜ਼ੀ ਖਰੀਦਦੇ ਸਮੇਂ ਘੱਟ-ਵੱਧ ਕਰਦੇ ਹਨ | ਜ਼ਿਆਦਾ ਤੋਂ ਜ਼ਿਆਦਾ 5-10 ਰੁਪਏ ਘੱਟ ਕਰਨ ‘ਤੇ ਵੀ ਅਸੀਂ ਖੁਸ਼ ਹੋ ਜਾਂਦੇ ਹਾਂ | ਉਥੇ ਹੀ ਜੇਕਰ ਕਿਸੇ ਸਬਜ਼ੀ ਦੀ ਕੀਮਤ ਬਹੁਤ ਉੱਚੀ ਹੋਵੇ ਤਾਂ ਤੁਸੀਂ ਉਸ ਸਬਜ਼ੀ ਨੂੰ ਨਾ ਖਰੀਦਣ ‘ਚ ਹੀ ਆਪਣੀ ਜੇਬ ਦੀ ਭਲਾਈ ਸਮਝਦੇ ਹੋ | ਕੁਝ ਸਮੇਂ ਪਹਿਲਾਂ ਟਮਾਟਰ ਬਹੁਤ ਹੀ ਮਹਿੰਗੇ ਹੋ ਗਏ ਸਨ, ਜਿਸ ਕਾਰਨ ਜ਼ਿਆਦਾ ਲੋਕ ਟਮਾਟਰ ਦੇ ਵਿਕਲਪ ਨੂੰ ਗੂਗਲ ‘ਤੇ ਖੋਜਣ ਲੱਗੇ | ਕਿਸੇ ਸਬਜ਼ੀ ਦੀ ਕੀਮਤ 200-300 ਰੁਪਏ ਕਿਲੋ ਹੋਣ ‘ਤੇ ਹੀ ਇਸ ਨੂੰ ਸੋਨੇ ਦੇ ਭਾਅ ਦੀ ਤਰ੍ਹਾਂ ਵਰਤਣ ਲੱਗ ਜਾਂਦੇ ਹਨ, ਤਾਂ ਸੋਚੋ ਕਿ ਜੇਕਰ ਕੋਈ ਸਬਜ਼ੀ 85 ਹਜ਼ਾਰ ਰੁਪਏ ਕਿਲੋ ‘ਚ ਵਿਕਦੀ ਹੋਵੇ ਤਾਂ ਕੀ ਕਰੋਗੇ | ਇੱਕ ਸਬਜ਼ੀ ਇਸ ਤਰ੍ਹਾਂ ਦੀ ਵੀ ਹੈ, ਜਿਸ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਸਬਜ਼ੀ ਕਿਹਾ ਜਾਂਦਾ ਹੈ | ਇਹ ਸਬਜ਼ੀ ਯੂਰਪ ‘ਚ ੳੱੁਗਦੀ ਹੈ, ਪਰ ਰਿਪੋਰਟਾਂ ਮੁਤਾਬਕ ਇਹ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ‘ਚ ਉਗਾਈ ਜਾਂਦੀ ਸੀ | ਹਾਪ ਸ਼ੂਟਸ ਦੀ ਫਸਲ ਦਾ ਪ੍ਰੋਸੈੱਸ ਏਨਾ ਲੰਮਾ ਹੁੰਦਾ ਹੈ ਕਿ ਇਸ ਨੂੰ ਤਿਆਰ ਹੋਣ ਲਈ ਤਿੰਨ ਸਾਲ ਲੱਗਦੇ ਹਨ | ਉਥੇ ਹੀ ਇਸ ਨੂੰ ਤੋੜਨ ਦਾ ਕੰਮ ਵੀ ਬਹੁਤ ਗੁੰਝਲਦਾਰ ਹੁੰਦਾ ਹੈ | ਇਸ ਪੌਦੇ ਤੋਂ ਛੋਟੀ-ਛੋਟੀ ਬਲਬ ਦੀ ਆਕਾਰ ਦੀਆਂ ਸਬਜ਼ੀਆਂ ਤੋੜਨ ‘ਚ ਬਹੁਤ ਮਿਹਨਤ ਲੱਗਦੀ ਹੈ | ਮੰਨਿਆ ਜਾਂਦਾ ਹੈ ਕਿ ਇਹ ਏਨੇ ਜ਼ਿਆਦਾ ਪੋਸ਼ਣ ਤੱਤਾਂ ਨਾਲ ਭਰਪੂਰ ਹੁੰਦੀ ਹੈ ਕਿ ਕਈ ਬਿਮਾਰੀਆਂ ਦੇ ਇਲਾਜ ਲਈ ਇਸ ਨੂੰ ਵਰਤਿਆ ਜਾਂਦਾ ਹੈ | ਇਸੇ ਲਈ ਇਸ ਦੀ ਕੀਮਤ 85000 ਕਿਲੋਗ੍ਰਾਮ ਹੈ | ਮੈਡੀਕਲ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਸ ਸਬਜ਼ੀ ਦਾ ਇਸਤੇਮਾਲ ਟੀ ਬੀ ਖਿਲਾਫ਼ ਐਂਟੀਬਾਡੀ ਬਣਾਉਣ ‘ਚ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਸਟ੍ਰੈੱਸ, ਨੀਂਦ ਨਾ ਆਉਣਾ, ਘਬਰਾਹਟ, ਬੇਚੈਨੀ ਅਤੇ ਕਈ ਬਿਮਾਰੀਆਂ ਦੇ ਇਲਾਜ ‘ਚ ਵੀ ਹਾਪ ਸ਼ੂਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ | ਇਸ ਤੋਂ ਇਲਾਵਾ ਦੁਨੀਆ ‘ਚ ਸਭ ਤੋਂ ਮਹਿੰਗੀ ਇਸ ਸਬਜ਼ੀ ਦਾ ਇਸਤੇਮਾਲ ਬੀਅਰ ਬਣਾਉਣ ‘ਚ ਵੀ ਕੀਤਾ ਜਾਂਦਾ ਹੈ |