35.5 C
Jalandhar
Saturday, April 20, 2024
spot_img

‘ਨਵਾਂ ਜ਼ਮਾਨਾ’ ਨੂੰ 70ਵੀਂ ਵਰ੍ਹਗੰਢ ‘ਤੇ ਮੁਬਾਰਕਾਂ

ਚੰਡੀਗੜ੍ਹ : ਸੀ ਪੀ ਆਈ ਦੀ ਪਾਰਟੀ ਹੈੱਡਕੁਆਟਰ ਬਰਾਂਚ ਦੀ ਜ਼ਿਲ੍ਹਾ ਕਾਨਫਰੰਸ ਵੀਰਵਾਰ ਇਥੇ ਲਾਲਜੀ (ਲਾਲੀ) ਦੀ ਪ੍ਰਧਾਨਗੀ ਹੇਠ ਹੋਈ | ਆਰੰਭ ਵਿਚ ਕਾਨਫਰੰਸ ਨੇ ‘ਨਵਾਂ ਜ਼ਮਾਨਾ’ ਦੇ 70 ਵਰ੍ਹੇ ਪੂਰੇ ਕਰਨ ‘ਤੇ ਦਲੇਰ, ਨਿਰਪੱਖ, ਲੋਕ-ਪੱਖੀ, ਵਿਗਿਆਨਕ ਪੱਤਰਕਾਰੀ ਲਈ ਅਤੇ ‘ਨਵਾਂ ਜ਼ਮਾਨਾ ਵੈੱਬ ਟੀ ਵੀ’ ਆਰੰਭ ਕਰਨ ਉਤੇ ਵਧਾਈਆਂ ਵੀ ਦਿੱਤੀਆਂ | ਕਾਨਫਰੰਸ ਨੇ 24ਵੀਂ ਸੂਬਾ ਕਾਨਫਰੰਸ ਲਈ ਡੈਲੀਗੇਟ ਅਤੇ ਬਰਾਂਚ ਦੀ ਅਗਵਾਈ ਲਈ ਸਕੱਤਰ  ਮਨਬਰ  ਸਿੰਘ  ਅਤੇ  ਮੀਤ ਸਕੱਤਰ  ਲਾਲਜੀ (ਲਾਲੀ) ਦੀ  ਸਰਬਸੰਮਤੀ ਨਾਲ ਚੋਣ ਕੀਤੀ |  ਇਸ ਸਮੇਂ ਗੁਰਨਾਮ ਕੰਵਰ, ਦੇਵੀ ਦਿਆਲ ਸ਼ਰਮਾ, ਡਾ. ਰਣਬੀਰ ਸਿੰਘ, ਸੀਤਾ ਰਾਮ ਅਤੇ ਵਿਜੈ ਸ਼ਰਮਾ ਵੀ ਹਾਜ਼ਰ ਸਨ | ਸਕੱਤਰ ਮਨਬਰ ਸਿੰਘ ਵੱਲੋਂ ਪੇਸ਼ ਕੀਤੀ ਪਿਛਲੀਆਂ ਸਰਗਰਮੀਆਂ ਦੀ ਰਿਪੋਰਟ ਨੂੰ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ |

Related Articles

LEAVE A REPLY

Please enter your comment!
Please enter your name here

Latest Articles