12.6 C
Jalandhar
Friday, December 27, 2024
spot_img

ਗੁਰਪ੍ਰੀਤ ਸਿੰਘ ਗੰਡੀਵਿੰਡ ਪ੍ਰਧਾਨ ਤੇ ਸੁਰਿੰਦਰਪਾਲ ਲਾਹੌਰੀਆ ਜਨਰਲ ਸਕੱਤਰ ਚੁਣੇ 

ਲੁਧਿਆਣਾ : ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਦਾ 15ਵਾਂ ਡੈਲੀਗੇਟ ਅਜਲਾਸ ਇੱਥੇ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ, ਨਰਿੰਦਰ ਕੁਮਾਰ ਬੱਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਬਲਵਿੰਦਰ ਸਿੰਘ ਉਦੀਪੁਰ ਤੇ ਗੁਰਵਿੰਦਰ ਸਿੰਘ ਦੇ ਅਧਾਰਤ ਸਾਂਝੇ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਅਤੇ ਕੁੱਲ ਹਿੰਦ ਬਿਜਲੀ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਦਰੂਦੀਨ ਰਾਣਾ, ਜਨਰਲ ਸਕੱਤਰ ਮੋਹਣ ਸ਼ਰਮਾ, ਡਿਪਟੀ ਜਨਰਲ ਸਕੱਤਰ ਸਮਾਇਮੂ ਉਲਾ, ਐੱਫ ਈ ਆਗੂ ਜਸਵੀਰ ਸਿੰਘ, ਅਖਿਲੇਸ਼ ਤਿਵਾੜੀ, ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ, ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਕੌਮੀ ਚੇਅਰਮੈਨ ਜਗਰੂਪ ਸਿੰਘ ਨਿਗਰਾਨ ਦੀ ਦੇਖ-ਰੇਖ ਹੇਠ ਸੰਪੰਨ ਹੋਣ ਤੋਂ ਪਹਿਲਾਂ ਸੂਬਾ ਜਨਰਲ ਸਕੱਤਰ ਨਰਿੰਦਰ ਸਿੰਘ ਸੈਣੀ ਵੱਲੋਂ ਪੇਸ਼ ਕੀਤੀ ਜਥੇਬੰਦਕ ਰਿਪੋਰਟ ਸੂਬਾ ਖਜ਼ਾਨਚੀ ਨਰਿੰਦਰ ਬੱਲ ਵੱਲੋਂ ਕੈਸ਼ ਰਿਪੋਰਟ ਅਤੇ ਬਲਜੀਤ ਕੁਮਾਰ ਵੱਲੋਂ ਮਾਸਿਕ ‘ਬਿਜਲੀ ਉਜਾਲਾ’ ਰਿਪੋਰਟ ‘ਤੇ ਭਖਵੀਂ ਬਹਿਸ ਕਰਦਿਆਂ 25 ਡੈਲੀਗੇਟਾਂ ਨੇ ਕੁਝ ਵਾਧੇ ਦਰਜ ਕਰਵਾਏ, ਜਿਨ੍ਹਾਂ ਨੂੰ ਰਿਪੋਰਟ ਦਾ ਹਿੱਸਾ ਬਣਾ ਕੇ ਸਰਬਸੰਮਤੀ ਨਾਲ ਨਾਅਰਿਆਂ ਦੀ ਗੂੰਜ ਵਿੱਚ ਪਾਸ ਕੀਤਾ ਗਿਆ | ਉਪਰੰਤ ਸੂਬਾ ਜਨਰਲ ਸਕੱਤਰ ਵੱਲੋਂ ਬਿਜਲੀ ਸੋਧ ਬਿੱਲ 2022 ਖਿਲਾਫ ਸਮੇਤ ਪੇਸ਼ ਕੀਤੇ 4 ਨੰਬਰ ਮਤਿਆਂ ਨੂੰ ਬਾਹਾਂ ਖੜੀਆਂ ਕਰਕੇ ਪ੍ਰਵਾਨਗੀ ਦਿੱਤੀ ਗਈ | ਇਸ ਮੌਕੇ ਸਵਾਗਤੀ ਕਮੇਟੀ ਦੇ ਚੇਅਰਮੈਨ ਸੂਬਾ ਆਗੂ ਰਛਪਾਲ ਸਿੰਘ ਪਾਲੀ ਅਤੇ ਸਤੀਸ਼ ਕੁਮਾਰ ਦੀ ਅਗਵਾਈ ਹੇਠ ਕੌਮੀ ਅਤੇ ਸੂਬਾਈ ਆਗੂਆਂ ਨੂੰ ਕਿਰਤੀ ਜਮਾਤ ਦੀ ਬੰਦਖਲਾਸੀ ਲਈ ਦਿੱਤੀਆਂ ਸ਼ਾਨਦਾਰ ਸੇਵਾਵਾਂ ਬਦਲੇ ਯਾਦਗਾਰੀ ਤੋਹਫੇ ਦੇ ਕੇ ਸਨਮਾਨਤ ਕਰਨ ਤੋਂ ਇਲਾਵਾ ਸੁਚੱਜੇ ਅਤੇ ਸ਼ਾਨਦਾਰ ਪ੍ਰਬੰਧਾਂ ਲਈ ਭਰਵਾਂ ਸਹਿਯੋਗ ਕਰਨ ਵਾਲੇ ਲੋਕਲ ਆਗੂਆਂ ਨੂੰ ਦੁਸ਼ਾਲੇ ਦੇ ਕੇ ਸਨਮਾਨਤ ਕੀਤਾ ਗਿਆ | ਉਪਰੰਤ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਵੱਲੋਂ ਪੁਰਾਣੀ ਕਮੇਟੀ ਭੰਗ ਕਰਨ ਉਪਰੰਤ ਪੰਜਾਬ ਏਟਕ ਦੇ ਸੂਬਾ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਅਗਲੇ ਦੋ ਸਾਲ ਲਈ 13 ਮੈਂਬਰੀ ਸੂਬਾ ਕਮੇਟੀ ਦਾ ਪੈਨਲ, ਜਿਸ ਵਿੱਚ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ , ਜਨਰਲ ਸਕੱਤਰ ਸੁਰਿੰਦਰਪਾਲ ਲਾਹੌਰੀਆ ਅਤੇ ਖਜ਼ਾਨਚੀ ਬਲਜੀਤ ਕੁਮਾਰ ਸਮੇਤ ਬਾਕੀ ਅਹੁਦੇਦਾਰਾਂ ਦੀ ਟੀਮ ਸ਼ਾਮਲ ਹੈ, ਨੂੰ ਗਰਮਜੋਸ਼ੀ ਨਾਲ ਨਾਅਰੇ ਮਾਰ ਕੇ ਸਰਬਸੰਮਤੀ ਨਾਲ ਮਨਜ਼ੂਰ ਕੀਤਾ |
ਉਪਰੰਤ ਡੈਲੀਗੇਟ ਹਾਊਸ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਧਾਲੀਵਾਲ ਨੇ ਨਵੀਂ ਚੁਣੀ ਸੂਬਾ ਕਮੇਟੀ ਨੂੰ ਮੁਬਾਰਕਬਾਦ ਦਿੰਦਿਆਂ ਪੂੰਜੀਪਤੀਆਂ ਦੇ ਇਸ਼ਾਰਿਆਂ ‘ਤੇ ਹਾਕਮ ਜਮਾਤਾਂ ਵੱਲੋਂ ਖੜੀਆਂ ਕੀਤੀਆਂ ਚੁਣੌਤੀਆਂ ਦੇ ਟਾਕਰੇ ਲਈ ਮਜ਼ਦੂਰ ਜਮਾਤ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ |
ਅਖੀਰ ‘ਤੇ ਨਵੀਂ ਚੁਣੀ ਸੂਬਾਈ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਡੈਲੀਗੇਟਾਂ ਅਤੇ ਸਮੁੱਚੀ ਆਗੂ ਟੀਮ ਦਾ ਧੰਨਵਾਦ ਕਰਦਿਆਂ ਸਮੁੱਚੀ ਸੂਬਾ ਕਮੇਟੀ ਦੀ ਤਰਫੋਂ ਜਥੇਬੰਦੀ ਨੂੰ ਮਜ਼ਬੂਤ ਕਰਨ ਦਾ ਅਹਿਦ ਲੈਂਦਿਆਂ ਕਾਮਰੇਡ ਭਗਵਾਨ ਸਿੰਘ ਅਣਖੀ ਦੀ 31ਵੀਂ ਬਰਸੀ, ਜੋ ਹਰੇਕ ਸਾਲ ਦੀ ਤਰ੍ਹਾਂ 6 ਦਸੰਬਰ ਨੂੰ ਅਣਖੀ ਯਾਦਗਾਰੀ ਭਵਨ ਪਟਿਆਲਾ ਵਿਖੇ ਮਨਾਈ ਜਾ ਰਹੀ ਹੈ, ਨੂੰ ਪੂਰੀ ਤਨਦੇਹੀ ਨਾਲ ਕਾਮਯਾਬ ਕਰਨ ਦਾ ਸੱਦਾ ਦਿੱਤਾ |

Related Articles

LEAVE A REPLY

Please enter your comment!
Please enter your name here

Latest Articles