ਲੁਸੈਲ : ਲਿਓਨਲ ਮੈਸੀ ਦੇ ਗੋਲ ਸਦਕਾ ਸ਼ਨੀਵਾਰ ਦੀ ਰਾਤ ਅਰਜਨਟੀਨਾ ਨੇ ਆਪਣੇ ਦੂਜੇ ਮੈਚ ‘ਚ ਮੈਕਸੀਕੋ ਨੂੰ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਪੜਾਅ ਲਈ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ | ਮੈਸੀ ਨੇ 64ਵੇਂ ਮਿੰਟ ‘ਚ ਏਾਜਲ ਡੀ ਮਾਰੀਆ ਦੇ ਪਾਸ ‘ਤੇ 25 ਗਜ਼ ਤੋਂ ਗੋਲ ਕੀਤਾ | ਦੂਜਾ ਗੋਲ ਬਦਲਵੇਂ ਖਿਡਾਰੀ ਐਂਜੋ ਫਰਨਾਂਡੀਜ਼ ਨੇ 87ਵੇਂ ਮਿੰਟ ‘ਚ ਕੀਤਾ | ਅਰਜਨਟੀਨਾ ਨੂੰ ਪਹਿਲੇ ਮੈਚ ‘ਚ ਸਾਊਦੀ ਅਰਬ ਤੋਂ 1 ਦੇ ਮੁਕਾਬਲੇ 2 ਗੋਲਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ | ਪਹਿਲੇ ਮੈਚ ‘ਚ ਸਪੇਨ ਤੋਂ 7-0 ਗੋਲਾਂ ਨਾਲ ਹਾਰਨ ਵਾਲੀ ਟੀਮ ਕੋਸਟਾਰਿਕਾ ਨੇ ਜਰਮਨੀ ਨੂੰ ਹਰਾਉਣ ਵਾਲੀ ਟੀਮ ਜਪਾਨ ਨੂੰ 1-0 ਨਾਲ ਹਰਾ ਦਿੱਤਾ | ਮੈਚ ਦਾ ਇੱਕੋ-ਇੱਕ ਗੋਲ ਕੋਸਟਾਰਿਕਾ ਦੇ ਕੀਸ਼ਰ ਫੁਲਰ ਨੇ 81ਵੇਂ ਮਿੰਟ ‘ਚ ਕੀਤਾ | ਗਰੱੁਪ ਈ ‘ਚ ਸਪੇਨ, ਜਪਾਨ ਅਤੇ ਕੋਸਟਾਰਿਕਾ ਕੋਲ 3 ਪੁਆਇੰਟ ਹੋ ਗਏ ਹਨ | ਉਥੇ ਹੀ ਜਰਮਨੀ 0 ਪੁਆਇੰਟ ਨਾਲ ਆਖਰੀ ਸਥਾਨ ‘ਤੇ ਹੈ |