17.1 C
Jalandhar
Thursday, November 21, 2024
spot_img

ਸੰਘ ਦੇ ਦਖਲ ਨਾਲ ਸੰਵਿਧਾਨਕ ਸੰਸਥਾਵਾਂ ਖਤਰੇ ‘ਚ : ਅਰਸ਼ੀ

ਮਾਨਸਾ (ਰੀਤਵਾਲ, ਆਤਮਾ ਸਿੰਘ ਪਮਾਰ)-ਉੱਘੇ ਟਰੇਡ ਯੂਨੀਅਨ ਆਗੂ ਤੇ ਮਹਾਨ ਕਮਿਊਨਿਸਟ ਡਾ. ਆਤਮਾ ਸਿੰਘ ਆਤਮਾ ਦੀ ਦੂਸਰੀ ਬਰਸੀ ਤੇਜਾ ਸਿੰਘ ਸੁਤੰਤਰ ਭਵਨ ਸੀ ਪੀ ਆਈ ਦਫ਼ਤਰ ਵਿਖੇ ਸੁਖਰਾਜ ਸਿੰਘ ਜੋਗਾ ਦੀ ਪ੍ਰਧਾਨਗੀ ਅਤੇ ਰਤਨ ਭੋਲਾ ਸ਼ਹਿਰੀ ਸਕੱਤਰ ਸੀ ਪੀ ਆਈ ਤੇ ਰੂਪ ਸਿੰਘ ਢਿੱਲੋਂ ਸਕੱਤਰ ਸਬ ਡਵੀਜ਼ਨ ਮਾਨਸਾ ਦੀ ਅਗਵਾਈ ਹੇਠ ਇਨਕਲਾਬੀ ਜ਼ੋਸੋ ਖਰੋਸ਼ ਨਾਲ ਮਨਾਈ ਗਈ | ਬਰਸੀ ਸਮਾਗਮ ਮੌਕੇ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਡਾ. ਆਤਮਾ ਸਿੰਘ ਆਤਮਾ ਨੂੰ ਚੇਤੇ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਅਤੇ ਕਿਰਤੀਆਂ ਦੀ ਅਡੋਲ, ਅਣਥੱਕ ਅਤੇ ਨਿਰਸੁਆਰਥ ਸੇਵਾ ਕਰਨ ਵਾਲੇ ਸਾਥੀ ਨੇ ਲੋਕ ਪੱਖੀ ਅਤੇ ਲੋਕ ਲਹਿਰਾਂ ਵਿੱਚ ਅੱਗੇ ਹੋ ਕੇ ਰੋਲ ਅਦਾ ਕੀਤਾ ਹੈ ਅਤੇ ਖੱਬੀ ਅਤੇ ਜਮਹੂਰੀਅਤ ਸੋਚ ਦੇ ਮਾਲਕ ਸਾਥੀ ਆਤਮਾ ਸਿੰਘ ਆਪਣੀ ਧਿਰ ਦੇ ਨਾਲ ਸਾਰੀ ਉਮਰ ਚਟਾਨ ਵਾਂਗ ਖੜ੍ਹੇ ਰਹੇ | ਸਾਥੀ ਅਰਸ਼ੀ ਨੇ ਦੇਸ਼ ਵਿੱਚ ਅੱਤ ਦੀ ਫਿਰਕੂ ਜਮਾਤ ਆਰ ਐਸ ਐਸ ‘ਤੇ ਵਾਰ ਕਰਦਿਆਂ ਕਿਹਾ ਕਿ ਇਸ ਵੱਲੋਂ ਗੈਰਸੰਵਿਧਾਨਕ ਤਰੀਕੇ ਨਾਲ ਦਿੱਤੇ ਜਾ ਰਹੇ ਦਖਲ ਕਰਕੇ ਸੰਵਿਧਾਨਕ ਸੰਸਥਾਵਾਂ ਖਤਰੇ ਵਿੱਚ ਜਾ ਰਹੀਆਂ ਹਨ ਅਤੇ ਦੇਸ਼ ਦਾ ਆਰਥਿਕ ਢਾਂਚਾ ਅੱਤ ਦਾ ਕਮਜ਼ੋਰ ਹੋ ਚੁੱਕਾ ਹੈ | ਮੋਦੀ ਸਰਕਾਰ ਵੱਲੋਂ ਵਧ ਰਹੀ ਮਹਿੰਗਾਈ, ਭਿ੍ਸ਼ਟਾਚਾਰ ਨੂੰ ਨੱਥ ਪਾਉਣ ਦੀ ਬਜਾਏ ਦੇਸ਼ ਵਿੱਚ ਫਿਰਕੂ ਜ਼ਹਿਰ ਫੈਲਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰੇ ਵੱਲ ਧੱਕਿਆ ਜਾ ਰਿਹਾ ਹੈ, ਜਿਸ ਖਿਲਾਫ ਧਰਮ ਨਿਰਪੱਖ ਅਤੇ ਦੇਸ਼ ਭਗਤ ਤਾਕਤਾਂ ਤੇ ਸੰਘਰਸ਼ਸ਼ੀਲ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ | ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਆਪਣੇ ਮਹਿਬੂਬ ਸਾਥੀ ਨੂੰ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਆਪਣੀ ਲਹਿਰ ਅਤੇ ਪਾਰਟੀ ਦੇ ਸੱਚੇ ਸਿਪਾਹੀ ਦਾ ਜਾਣਾ ਪਰਵਾਰ ਅਤੇ ਪਾਰਟੀ ਲਈ ਵੱਡਾ ਘਾਟਾ ਹੈ | ਉਨ੍ਹਾ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਲਈ ਆਗੂਆਂ ਅਤੇ ਵਰਕਰਾਂ ਨੂੰ ਤਨਦੇਹੀ ਨਾਲ ਸੇਵਾ ਵਿੱਚ ਜੁਟਣ ਦਾ ਸੱਦਾ ਦਿੱਤਾ | ਬਰਸੀ ਸਮਾਗਮ ਮੌਕੇ ਪਾਰਟੀ ਲੀਡਰਸ਼ਿਪ ਵੱਲੋਂ ਪਰਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਜ਼ਿਲ੍ਹਾ ਸਹਾਇਕ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਕਾਮਰੇਡ ਕਾਕਾ ਸਿੰਘ, ਅਰਵਿੰਦਰ ਕੌਰ, ਕਿਰਨਾ ਰਾਣੀ ਸਾਬਕਾ ਐਮ ਸੀ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਮਾਸਟਰ ਕਿ੍ਸ਼ਨ ਜ਼ੋਗਾ, ਮਿੱਠੂ ਭੱਠਲ ਮੂਲਾ ਸਿੰਘ ਵਾਲਾ, ਰਾਮ ਸਿੰਘ ਮਾਨਸਾ, ਕੇਵਲ ਸਮਾਓਾ, ਮੰਗਤ ਭੀਖੀ, ਕਪੂਰ ਕੋਟਲੱਲੂ, ਹਰਨੇਕ ਮਾਨਸਾ ਖੁਰਦ, ਹਰਨੇਕ ਬੱਪੀਆਣਾ, ਭੋਲਾ ਮਾਨਸਾ, ਨਿਰਮਲ ਮਾਨਸਾ, ਹਰਬੰਤ ਸਿੰਘ, ਨਰਿੰਦਰ ਕੌਰ ਮਾਨਸਾ ਆਦਿ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ | ਇਸ ਸਮੇਂ ਲੋਕ ਗਾਇਕ ਅਜਮੇਰ ਕੋਮਲ ਜੋਗਾ ਨੇ ਇਨਕਲਾਬੀ ਗੀਤ ਪੇਸ਼ ਕੀਤੇ |

Related Articles

LEAVE A REPLY

Please enter your comment!
Please enter your name here

Latest Articles