ਨਿਹਾਲ ਸਿੰਘ ਵਾਲਾ (ਨਛੱਤਰ ਸੰਧੂ)
ਭਾਰਤੀ ਕਮਿਊਨਿਸਟ ਪਾਰਟੀ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਾਮਰੇਡ ਹਰਭਜਨ ਸਿੰਘ ਸਿੰਘ ਭੱਟੀ ਦੀ ਧਰਮ ਪਤਨੀ ਕਾਮਰੇਡ ਜਸਵੀਰ ਕੌਰ ਨੂੰ ਬੁੱਧਵਾਰ ਹਜ਼ਾਰਾਂ ਸੇਜਲ ਅੱਖਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ | ਕਾਮਰੇਡ ਜਸਵੀਰ ਕੌਰ ਦੀ ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ | ਸਟੇਜ ਦੀ ਕਾਰਵਾਈ ਚਲਾਉਂਦਿਆਂ ਕੁਲਦੀਪ ਸਿੰਘ ਭੋਲ਼ਾ (ਜ਼ਿਲ੍ਹਾ ਸਕੱਤਰ ਸੀ ਪੀ ਆਈ) ਨੇ ਮਾਤਾ ਜਸਵੀਰ ਦੀ ਉੱਘੀ ਸ਼ਖਸੀਅਤ ਦੀ ਸ਼ਲਾਘਾ ਕੀਤੀ | ਉਹਨਾ ਕਿਹਾ ਕਿ ਉਹਨਾ ਦਾ ਇਸ ਤਰ੍ਹਾਂ ਬੇਵਕਤ ਚਲੇ ਜਾਣਾ ਸਮੁੱਚੀ ਕਿਰਤੀ ਧਿਰ ਨੂੰ ਘਾਟਾ ਪਿਆ ਹੈ | ਉਹ ਲੋਕ ਘੋਲਾਂ ਦੇ ਸਿਪਾਹੀ ਸਨ ਤੇ ਘੋਲਾਂ ਲਈ ਹਮੇਸ਼ਾ ਤੱਤਪਰ ਰਹਿੰਦੇ ਸਨ | ਕਾਮਰੇਡ ਜਸਵੀਰ ਕੌਰ ਪੰਚਾਇਤ ਮੈਂਬਰ ਵੀ ਰਹੇ ਤੇ ਬੇਦਾਗ ਸੇਵਾ ਕੀਤੀ |
ਸ਼ਰਧਾ ਦੇ ਫੁੱਲ ਭੇਟ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਜਗਰੂਪ ਨੇ ਕਿਹਾ ਕਿ ਕਾਮਰੇਡ ਜਸਵੀਰ ਕੌਰ ਦੇ ਜਾਣ ਦਾ ਘਾਟਾ ਨਾ ਸਿਰਫ ਪਰਵਾਰ / ਪਾਰਟੀ ਨੂੰ , ਬਲਕਿ ਸਾਰੇ ਉਸ ਜਗਤ ਨੂੰ ਹੈ, ਜੋ ਲੋਕਾਂ ਦੀ ਸੁਖਾਲੀ ਜ਼ਿੰਦਗੀ ਦਾ ਰਾਹ ਚਿਤਵਦੇ ਹਨ | ਕਾਮਰੇਡ ਜਸਵੀਰ ਭਾਵੇਂ ਖੱਬੀ ਧਿਰ ਦੇ ਜੁਝਾਰੂ ਸਿਪਾਹੀ ਸਨ, ਪਰ ਸਮਾਜ ਦੀ ਬੇਹਤਰੀ ਲਈ ਹੋਣ ਵਾਲੇ ਹਰ ਕੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲੈਂਦੇ ਸਨ | ਕਾਮਰੇਡ ਜਸਵੀਰ ਇਕ ਜੁਰਅਤ ਵਾਲੀ ਔਰਤ ਸੀ ਤੇ ਹਮੇਸ਼ਾ ਘੋਲਾਂ ਦੀ ਅਗਵਾਈ ਕਰਦੇ ਰਹੇ | ਉਹਨਾ ਨਰੇਗਾ ਕਾਮਿਆਂ, ਮੁਲਾਜ਼ਮਾਂ, ਕਿਸਾਨਾਂ, ਵਿਦਿਆਰਥੀ/ ਨੌਜਵਾਨਾਂ ਦੇ ਹਰ ਤਰ੍ਹਾਂ ਦੇ ਘੋਲ ਵਿੱਚ ਆਪਣਾ ਹਿੱਸੇ ਆਇਆ ਯੋਗਦਾਨ ਪਾਇਆ | ਉਹਨਾ ਇਸ ਰਾਜਨੀਤਕ ਸਮਝ ਨੂੰ ਸਿਰਫ ਆਪਣੇ ਤੱਕ ਸੀਮਤ ਨਾ ਕਰਦਿਆਂ ਆਪਣੇ ਬੱਚਿਆਂ ਨੂੰ ਇਸ ਰਸਤੇ ‘ਤੇ ਤੋਰਿਆ | ਅੰਤਮ ਅਰਦਾਸ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਜਗਸੀਰ ਸ਼ਰਮਾ (ਬਿਲਾਸਪੁਰ) ਵੱਲੋਂ ਕੀਤਾ ਗਿਆ | ਇਸ ਮੌਕੇ ਪਾਰਟੀ ਵੱਲੋਂ ਜਗਜੀਤ ਸਿੰਘ (ਮੈਂਬਰ ਕੰਟਰੋਲ ਕਮਿਸ਼ਨ), ਸੁਖਜਿੰਦਰ ਮਹੇਸ਼ਰੀ (ਕੌਮੀ ਪ੍ਰਧਾਨ ਨੌਜਵਾਨ ਸਭਾ), ਕਰਮਵੀਰ ਕੌਰ (ਸਾਬਕਾ ਕੌਮੀ ਕਨਵੀਨਰ), ਜਗਸੀਰ ਖੋਸਾ (ਸੂਬਾ ਜਨਰਲ ਸਕੱਤਰ ਨਰੇਗਾ ਪੰਜਾਬ), ਸ਼ੇਰ ਸਿੰਘ ਸਰਪੰਚ, ਪ੍ਰੇਮ ਕੌਰ, ਮਹਿੰਦਰ ਸਿੰਘ, ਗੁਰਦਿੱਤ ਦੀਨਾ, ਮਾਸਟਰ ਜਸਵਿੰਦਰ (ਗੌਰਮਿੰਟ ਟੀਚਰਜ਼ ਯੂਨੀਅਨ ਆਗੂ), ਇੰਦਰਜੀਤ ਦੀਨਾ, ਸਿਕੰਦਰ ਸਿੰਘ, ਮੰਗਤ ਰਾਏ, ਗੁਰਦਵਾਰਾ ਦੀਨਾ ਸਾਹਿਬ ਪ੍ਰਬੰਧਕ ਕਮੇਟੀ, ਗੁਰਮਤਿ ਰਾਗੀ ਗ੍ਰੰਥੀ ਸਭਾ ਪੰਜਾਬ, ਗੁਰਦੁਆਰਾ ਸਿੰਘ ਸਭਾ ਗੰਗਸਰ ਜੈਤੋ, ਸ ਸ ਸੈਕੰਡਰੀ ਸਕੂਲ ਕਮੇਟੀ ਬਿਲਾਸਪੁਰ, ਸਵਰਾਜ ਖੋਸਾ (ਵਿਦਿਆਰਥੀ ਆਗੂ) , ਹਰਪ੍ਰੀਤ ਸਿੰਘ (ਵਿਦਿਆਰਥੀ ਆਗੂ), ਬੂਟਾ ਸਿੰਘ, ਕੇਵਲ ਸਿੰਘ, ਸਰਪੰਚ ਬੂਟਾ ਸਿੰਘ ਬਿਲਾਸਪੁਰ, ਜਥੇਦਾਰ ਜਸਵਿੰਦਰ ਸਿੰਘ ਘੋਲੀਆ, ਜਸਵਿੰਦਰ ਸਿੰਘ ਕੁੱਸਾ, ਡਾ. ਗੁਰਮੇਲ ਸਿੰਘ ਮਾਛੀਕੇ, ਹਰਨੇਕ ਸਿੰਘ (ਨਰੇਗਾ ਜੇ ਈ), ਚਰੰਜੀ ਲਾਲ, ਇਕਬਾਲ ਤਖਾਣਵੱਧ, ਜਥੇਦਾਰ ਭੋਲ਼ਾ ਸਿੰਘ ਤੇ ਸੁਖਜੀਤ ਸੀਤਾ ਆਦਿ ਸਾਥੀਆਂ ਨੇ ਕਾਮਰੇਡ ਜਸਵੀਰ ਕੌਰ ਨੂੰ ਸਿਜਦਾ ਕੀਤਾ |