ਮਾਨਸਾ (ਬਿੰਦਰ ਰੀਤਵਾਲ)
ਸੀ ਪੀ ਆਈ ਸਬ-ਡਵੀਜ਼ਨ ਅਤੇ ਸ਼ਹਿਰ ਕਮੇਟੀ ਮਾਨਸਾ ਦੀ ਜਨਰਲ ਬਾਡੀ ਮੀਟਿੰਗ ਸੁਖਰਾਜ ਸਿੰਘ ਜੋਗਾ ਦੀ ਪ੍ਰਧਾਨਗੀ ਅਤੇ ਰੂਪ ਸਿੰਘ ਢਿੱਲੋਂ ਅਤੇ ਰਤਨ ਭੋਲਾ ਦੀ ਅਗਵਾਈ ਹੇਠ ਹੋਈ | ਇਸ ਸਮੇਂ ਸੀ ਪੀ ਆਈ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਪਾਰਟੀ ਦੀ ਹੋਈ 24ਵੀਂ ਪਾਰਟੀ ਕਾਂਗਰਸ ਵਿਜੈਵਾੜਾ (ਆਂਧਰਾ ਪ੍ਰਦੇਸ਼) ਦੀ ਰਿਪੋਰਟਿੰਗ ਪੇਸ਼ ਕਰਦਿਆਂ ਕਿ ਆਰ ਐੱਸ ਐੱਸ ਆਪਣੀ ਫਿਰਕੂ ਤੇ ਫਾਸ਼ੀ ਵਿਚਾਰਧਾਰਾ ਦੇਸ਼ ‘ਤੇ ਠੋਸਣ ਲਈ ਗੰਭੀਰ ਯਤਨ ਕਰ ਰਹੀ ਹੈ | ਮੋਦੀ ਸਰਕਾਰ ਦੇ ਆਉਣ ਉਪਰੰਤ ਦੇਸ਼ ਦੀ ਧਰਮ ਨਿਰਪੱਖਤਾ, ਸੰਵਿਧਾਨ ਤੇ ਸੰਵਿਧਾਨਕ ਸੰਸਥਾਵਾਂ ‘ਤੇ ਹਮਲਾ ਤੇਜ਼ ਹੋਇਆ ਹੈ | ਪਾਰਲੀਮਾਨੀ ਅਦਾਰਿਆਂ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਆਪਣੇ ਮਿੱਤਰ ਕਾਰਪੋਰੇਟਾਂ ਘਰਾਣਿਆਂ ਨੂੰ ਜਨਤਕ ਖੇਤਰ ਅਤੇ ਕੁਦਰਤੀ ਸਰੋਤ ਕੌਡੀਆਂ ਦੇ ਭਾਅ ਵੇਚ ਰਹੀ ਹੈ, ਜਿਸ ਨਾਲ ਦੇਸ਼ ਦੀ ਆਤਮ-ਨਿਰਭਰਤਾ ਖਤਮ ਹੋ ਰਹੀ ਹੈ | ਕਮਿਊਨਿਸਟ ਆਗੂ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਮਜ਼ਬੂਤ ਸੀ ਪੀ ਆਈ ਅਤੇ ਖੱਬੀਆਂ ਸ਼ਕਤੀਆਂ ਦੀ ਏਕਤਾ ਸਮੇਂ ਦੀ ਮੁੱਖ ਲੋੜ ਹੈ | ਸਾਲ 2024 ਵਿੱਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਖੱਬੀਆਂ, ਜਮਹੂਰੀ ਤੇ ਧਰਮ-ਨਿਰਪੱਖ ਤਾਕਤਾਂ ਦਾ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ ਹੈ |
ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਕਿਹਾ ਕਿ 24ਵੀਂ ਪਾਰਟੀ ਕਾਂਗਰਸ ਵੱਲੋਂ ਦਿੱਤੇ ਗਏ ਪ੍ਰੋਗਰਾਮ ਨੂੰ ਜਨਤਕ ਪੱਧਰ ‘ਤੇ ਲਿਜਾਇਆ ਜਾਏਗਾ ਅਤੇ ਹਰ ਵਰਗ ਦੇ ਲੋਕਾਂ ਵਿੱਚ ਪਾਰਟੀ ਪ੍ਰੋਗਰਾਮ ਨੂੰ ਪਹੁੰਚਾਉਣ ਦੀ ਅਪੀਲ ਕੀਤੀ ਅਤੇ ਮਜ਼ਬੂਤ ਕਮਿਊਨਿਸਟ ਧਿਰ ਉਸਾਰਨ ਦਾ ਸੱਦਾ ਦਿੱਤਾ | ਹੋਰਨਾਂ ਤੋਂ ਇਲਾਵਾ ਸੀਤਾ ਰਾਮ ਗੋਬਿੰਦਪੁਰਾ ਜ਼ਿਲ੍ਹਾ ਸਹਾਇਕ ਸਕੱਤਰ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਕਾਕਾ ਸਿੰਘ ਮਾਨਸਾ, ਭੋਲਾ ਸਿੰਘ ਮਾਨਸਾ, ਇਸਤਰੀ ਸਭਾ ਦੇ ਆਗੂ ਅਰਵਿੰਦਰ ਕੌਰ, ਕਿਰਨਾ ਰਾਣੀ ਸਾਬਕਾ ਕੌਂਸਲਰ, ਮਿੱਠੂ ਸਿੰਘ ਭੱਠਲ, ਨਰਿੰਦਰ ਕੌਰ ਮਾਨਸਾ, ਕਪੂਰ ਸਿੰਘ ਕੋਟ ਲੱਲੂ, ਹਰਨੇਕ ਸਿੰਘ ਮਾਨਸਾ ਖੁਰਦ, ਕਿ੍ਸ਼ਨ ਜੋਗਾ ਅਤੇ ਹਰਨੇਕ ਬੱਪੀਆਣਾ ਆਦਿ ਆਗੂ ਸ਼ਾਮਲ ਸਨ |