ਸੰਗਰੂਰ : ਜ਼ੀਰਕਪੁਰ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਪਿੰਡ ਖੁਰਾਣਾ ਨੇੜੇ ਹਾਦਸੇ ਦਾ ਸ਼ਿਕਾਰ ਹੋਈ ਆਲਟੋ ਕਾਰ ‘ਚ ਸਵਾਰ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖ਼ਮੀ ਹੋ ਗਏ | ਥਾਣਾ ਸਦਰ ਪੁਲਸ ਅਨੁਸਾਰ ਯੂ ਪੀ ਦੇ ਰਹਿਣ ਵਾਲੇ ਪਰਿਵਾਰ ਦੇ ਪੰਜ ਮੈਂਬਰ ਪਟਿਆਲਾ ਤੋਂ ਬਠਿੰਡਾ ਵੱਲ ਜਾ ਰਹੇ ਸੀ ਤਾਂ ਕਾਰ ਬੇਕਾਬੂ ਹੋ ਕੇ ਪੁਲੀ ਨਾਲ ਟਕਰਾਉਂਦੀ ਹੋਈ ਪਲਟ ਕੇ ਖਤਾਨ ਵਿਚ ਜਾ ਡਿੱਗੀ | ਕਾਰ ‘ਚ ਅਤੁਲ ਪ੍ਰਾਸ਼ਰ, ਉਸ ਦਾ ਪਿਤਾ ਦਿਨੇਸ਼ ਬਾਬੋ, ਪਤਨੀ ਮੋਨਾ ਪ੍ਰਾਸ਼ਰ ਅਤੇ 7 ਤੇ 3 ਸਾਲ ਦੇ ਦੋ ਪੁੱਤਰ ਸਵਾਰ ਸਨ | ਦਿਨੇਸ਼ ਬਾਬੋ, ਮੋਨਾ ਰਾਣੀ ਅਤੇ ਇੱਕ ਬੱਚੇ ਦੀ ਮੌਤ ਹੋ ਗਈ ਜਦੋਂ ਕਿ ਅਤੁਲ ਪ੍ਰਾਸ਼ਰ ਅਤੇ ਦੂਜੇ ਬੱਚੇ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਹੈ | ਦੱਸਿਆ ਜਾਂਦਾ ਹੈ ਕਿ ਕਾਰ ਚਾਲਕ ਦੀ ਅੱਖ ਲੱਗਣ ਕਾਰਨ ਹਾਦਸਾ ਹੋਇਆ |