ਪਾਕਿ ਫੌਜ ਨਾਲ ਮੁਕਾਬਲੇ ‘ਚ ਅੱਤਵਾਦੀ ਕਮਾਂਡਰ ਢੇਰ

0
278

ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਉੱਤਰ-ਪੱਛਮ ਹਿੱਸੇ ‘ਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਕਮਾਂਡਰ ਨੂੰ ਮਾਰ ਮੁਕਾਇਆ, ਜੋ ਹਾਈਪ੍ਰੋਫਾਈਲ ਅੱਤਵਾਦੀ ਗਤੀਵਿਧੀਆਂ ‘ਚ ਲੋੜੀਂਦਾ ਸੀ | ਫੌਜ ਦੀ ਮੀਡੀਆ ਸ਼ਾਖਾ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਨੇ ਕਿਹਾ ਕਿ ਬੀਤੀ ਦੋ ਦਸੰਬਰ ਨੂੰ ਉਤਰੀ ਵਜ਼ੀਰਸਤਾਨ ਦੇ ਸ਼ੇਵਾ ਖੇਤਰ ‘ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਅੱਤਵਾਦੀ ਕਮਾਂਡਰ ਮੁਹੰਮਦ ਨੂਰ ਉਰਫ਼ ਸਰਕਈ ਮਾਰਿਆ ਗਿਆ | ਪਾਕਿਸਤਾਨ ਦੇ ਸੁਰੱਖਿਆ ਬਲਾਂ ਖਿਲਾਫ਼ ਕਈ ਅੱਤਵਾਦੀ ਗਤੀਵਿਧੀਆਂ ‘ਚ ਸ਼ਾਮਲ ਹੋਣ ਅਤੇ ਅਗਵਾ ਅਤੇ ਫਿਰੌਤੀ ਦੇ ਕਈ ਮਾਮਲਿਆਂ ‘ਚ ਸ਼ਾਮਲ ਹੋਣ ਕਾਰਨ ਨੂਰ ਅੱਤਵਾਦ ਵਿਰੋਧੀ ਵਿਭਾਗ ਵੱਲੋਂ ਲੋੜੀਂਦਾ ਸੀ | ਪਾਕਿਸਤਾਨੀ ਸੁਰੱਖਿਆ ਬਲਾਂ ਦੀ ਇਹ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ |
ਆਈ ਐੱਸ ਪੀ ਆਰ ਨੇ ਕਿਹਾ ਕਿ ਜ਼ਬਰਦਸਤ ਗੋਲੀਬਾਰੀ ਦੌਰਾਨ ਖ਼ਤਰਨਾਕ ਅੱਤਵਾਦੀ ਕਮਾਂਡਰ ਮੁਹੰਮਦ ਨੂਰ ਉਰਫ਼ ਸਰਕਈ ਮਾਰਿਆ ਗਿਆ | ਉਸ ਦੇ ਕੋਲੋਂ ਹਥਿਆਰ ਅਤੇ ਗੋਲਾ-ਬਰੂਦ ਬਰਾਮਦ ਕੀਤਾ ਗਿਆ | ਪਿਛਲੇ ਮਹੀਨੇ ਖੈਬਰ ਪਖ਼ਤੂਨਖਵਾ ਦੇ ਦੱਖਣੀ ਵਜ਼ੀਰਸਤਾਨ ਜ਼ਿਲ੍ਹੇ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਪਾਕਿਸਤਾਨੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਸੀ | ਘਟਨਾ ਤੋਂ ਬਾਅਦ ਇਲਾਕੇ ‘ਚ ਤਣਾਅ ਦਾ ਮਾਹੌਲ ਹੈ |

LEAVE A REPLY

Please enter your comment!
Please enter your name here