ਅਹਿਮਦਾਬਾਦ : ਗੁਜਰਾਤ ਅਸੰਬਲੀ ਦੀਆਂ 93 ਸੀਟਾਂ ਲਈ ਦੂਜੇ ਗੇੜ ਵਿਚ ਸੋਮਵਾਰ ਸ਼ਾਮ ਪੰਜ ਵਜੇ ਤੱਕ 58.38 ਫੀਸਦੀ ਵੋਟਿੰਗ ਹੋਈ | ਵੋਟਿੰਗ ਦਾ ਸਮਾਂ ਖਤਮ ਹੋਣ ਵੇਲੇ ਗੇਟ ਦੇ ਅੰਦਰ ਆ ਚੁੱਕੇ ਵੋਟਰਾਂ ਦੀਆਂ ਵੋਟਾਂ ਕਾਰਨ ਫੀਸਦੀ ਵਧ ਜਾਏਗੀ |
ਪਹਿਲੇ ਗੇੜ ਵਾਂਗ ਪੇਂਡੂ ਹਲਕਿਆਂ ਵਿਚ ਵੱਧ ਤੇ ਸ਼ਹਿਰੀ ਹਲਕਿਆਂ ‘ਚ ਘੱਟ ਵੋਟਿੰਗ ਹੋਈ | ਕਾਂਗਰਸ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਢਾਈ ਕਿੱਲੋਮੀਟਰ ਤੁਰ ਕੇ ਇਕ ਤਰ੍ਹਾਂ ਨਾਲ ਰੋਡ ਸ਼ੋ ਅ ਕਰਦਿਆਂ ਵੋਟ ਪਾਉਣ ਗਏ |
ਚੋਣ ਕਮਿਸ਼ਨ ਚੱੁਪਚਾਪ ਦੇਖਦਾ ਰਿਹਾ | ਭਾਜਪਾ ਨੇ ਕਿਹਾ ਕਿ ਗੱਡੀਆਂ ਪਿੱਛੇ ਰੋਕਣ ਕਰਕੇ ਉਨ੍ਹਾ ਤੁਰ ਕੇ ਹੀ ਜਾਣਾ ਸੀ | ਲੋਕ ਉਨ੍ਹਾ ਨੂੰ ਦੇਖਣ ਲਈ ਆਪ ਹੀ ਇਕੱਠੇ ਹੋਏ |


