23.2 C
Jalandhar
Thursday, March 28, 2024
spot_img

ਗਦਰੀ ਬਾਬਿਆਂ ਦੀ ਸੋਚ ਦਾ ਸਮਾਜ ਸਿਰਜਿਆ ਜਾਵੇ : ਪਰਮਿੰਦਰ, ਮਾੜੀਮੇਘਾ 

ਸਰਹਾਲੀ : ਗਦਰੀ ਦੇਸ਼ ਭਗਤ ਸੰਤ ਵਿਸਾਖਾ ਸਿੰਘ ਦਦੇਹਰ ਦੀ ਬਰਸੀ ‘ਤੇ ਗੁਰਦੁਆਰਾ ਸਾਹਿਬ ਵਿਖੇ ਆਖੰਠ ਪਾਠ ਦੇ ਭੋਗ ਉਪੰਰਤ ਦੀਵਾਨ ਹਾਲ ਵਿੱਚ ਭਾਰੀ ਦੀਵਾਨ ਸਜਾਏ ਗਏ, ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਟਰੱਸਟੀ ਡਾਕਟਰ ਪ੍ਰਮਿੰਦਰ ਸਿੰਘ ਪਹੁੰਚੇ ਤੇ ਗਦਰ ਪਾਰਟੀ ਦੀ ਸੋਚ ‘ਤੇ ਚਾਨਣਾ ਪਾਇਆ | ਅਗਲੇ ਦਿਨ ਪਿੰਡ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਕਾਮਰੇਡ ਬਲਵਿੰਦਰ ਸਿੰਘ ਤੇ ਲੇਖ ਸਿੰਘ ਸੂਬੇਦਾਰ ਦੀ ਅਗਵਾਈ ਹੇਠ ਸੀ ਪੀ ਆਈ ਵੱਲੋਂ ਵਿਸ਼ਾਲ ਕਾਨਫਰੰਸ ਕੀਤੀ ਗਈ, ਜਿਸ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਵਿਸਾਖਾ ਸਿੰਘ, ਭਾਈ ਹਜ਼ਾਰਾ ਸਿੰਘ, ਭਾਈ ਵਿਸਾਖਾ ਸਿੰਘ, ਭਾਈ ਬਿਸ਼ਨ ਸਿੰਘ ਪਹਿਲਵਾਨ ਤੇ ਸ਼ਹੀਦ ਬਿਸ਼ਨ ਸਿੰਘ ਦੀ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਬਹੁਤ ਵੱਡਮੁੱਲੀ ਦੇਣ ਹੈ | ਦਰਅਸਲ ਇਨ੍ਹਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ, ਪਰ ਬਦਕਿਸਮਤੀ ਇਹ ਹੈ ਕਿ ਮੌਜਾਦਾ ਪੂੰਜੀਵਾਦੀ ਪ੍ਰਬੰਧ ਦੀਆਂ ਪਾਲਣਹਾਰ ਸਰਕਾਰਾਂ ਨੇ ਗਦਰੀ ਦੇਸ਼ ਭਗਤਾਂ ਦੇ ਸੁਪਨੇ ਸਾਕਾਰ ਨਹੀਂ ਕੀਤੇ | ਕਿਸਾਨਾਂ ਨੂੰ ਆਪਣੀ ਜ਼ਮੀਨ ਬਚਾਉਣ ਵਾਸਤੇ ਕਾਲੇ ਕਾਨੂੰਨਾਂ ਵਿਰੁੱਧ ਇੱਕ ਸਾਲ ਤੋਂ ਉੱਪਰ ਦਿੱਲੀ ਦੇ ਬਾਰਡਰ ‘ਤੇ ਜ਼ਿੰਦਗੀ-ਮੌਤ ਦਾ ਸੰਘਰਸ਼ ਲੜਨਾ ਪਿਆ ਤੇ ਫਿਰ ਕਿਤੇ ਮੋਦੀ ਦੀ ਫਾਸ਼ੀਵਾਦੀ ਸਰਕਾਰ ਨੇ ਇਹ ਘਾਤਕ ਕਨੂੰਨ ਵਾਪਸ ਲਏ | ਕਿਸਾਨ ਇਹ ਨਾ ਸਮਝਣ ਕਿ ਲੜਾਈ ਜਿੱਤੀ ਜਾ ਚੁੱਕੀ ਹੈ, ਦਰਅਸਲ ਇਹ ਤਾਂ ਸ਼ੁਰੂ ਹੋਈ ਹੈ | ਮਾੜੀਮੇਘਾ ਨੇ ਕਿਹਾ ਕਿ ਬਾਬਾ ਵਿਸਾਖਾ ਸਿੰਘ ਤੇ ਪਿੰਡ ਦੇ ਦੂਜੇ ਗਦਰੀ ਦੇਸ਼ ਭਗਤ ਜਿਥੇ ਗੁਰੂ ਸਾਹਿਬਾਂ ਦੀ ਵਿਚਾਰਧਾਰਾ ‘ਤੇ ਚਲਦੇ ਸਨ, ਉਥੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਬ-ਸਾਂਝੀਵਾਲਤਾ ਵਾਲਾ ਸਮਾਜਵਾਦੀ ਪ੍ਰਬੰਧ ਕਾਇਮ ਕਰਨ ਵਾਸਤੇ ਕਮਿਊਨਿਸਟ ਪਾਰਟੀ ਦਾ ਰਾਜ ਪ੍ਰਬੰਧ ਕਾਇਮ ਕਰਨ ਵਾਸਤੇ ਸਾਰੀ ਉਮਰ ਲੋਕਾਂ ਨੂੰ ਲਾਮਬੰਦ ਕਰਦੇ ਰਹੇ | ਬਾਬਾ ਵਿਸਾਖਾ ਸਿੰਘ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਬਾਨੀ ਪ੍ਰਧਾਨ ਸਨ ਤੇ ਉਨ੍ਹਾ ਦੀ ਸੋਚ ਅਨੁਸਾਰ ਹੀ ਕੌਮਾਂਤਰੀ ਪੱਧਰ ਦਾ ਦੇਸ਼ ਭਗਤ ਯਾਦਗਾਰ ਕੰਪਲੈਕਸ ਉਸਰਿਆ ਗਿਆ ਹੈ |
ਏ ਆਈ ਐੱਸ ਐੱਫ ਦੀ ਕੌਮੀ ਕਨਵੀਨਰ ਕਰਮਵੀਰ ਬੱਧਨੀ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਜੁਆਨੀ ਨੂੰ ਰੁਜ਼ਗਾਰ ਦੇਣ ਵਾਸਤੇ ਪਾਰਲੀਮੈਂਟ ਵਿੱਚ ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ (ਬਨੇਗਾ) ਪਾਸ ਕੀਤਾ ਜਾਵੇ | ਇਹ ਕਾਨੂੰਨ ਹੀ ਦੇਸ਼ ਵਿੱਚ ਗਦਰੀ ਬਾਬਿਆਂ ਦੀ ਸੋਚ ਦਾ ਸਮਾਜ ਸਿਰਜ ਸਕਦਾ ਹੈ | ਇਸ ਕਨੂੰਨ ਨੂੰ ਪਾਰਲੀਮੈਂਟ ਵਿੱਚ ਪਾਸ ਕਰਾਉਣ ਲਈ ਨੌਜਵਾਨਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ | ਪ੍ਰੋਗਰਾਮ ਨੂੰ ਕਿਸਾਨ ਸਭਾ ਦੇ ਆਗੂ ਰਛਪਾਲ ਸਿੰਘ ਬਾਠ, ਗੁਰਦੇਵ ਸਿੰਘ ਰੇਲਵੇ ਵਾਲਾ, ਸਰਪੰਚ ਪਿਸ਼ੌਰਾ ਸਿੰਘ, ਸਵਰਨ ਸਿੰਘ ਚੇਅਰਮੈਨ, ਸੇਵਾ ਸਿੰਘ, ਬਾਬਾ ਪਰਮਜੀਤ ਸਿੰਘ ਚੋਹਲਾ ਸਾਹਿਬ, ਕੁਲਦੀਪ ਸਿੰਘ ਸੈਕਟਰੀ, ਸਾਬਕਾ ਸਰਪੰਚ ਪਰਮਜੀਤ ਸਿੰਘ, ਜਗਤਾਰ ਸਿੰਘ ਸ਼ਾਹ, ਵਰਿਆਮ ਸਿੰਘ ਫੌਜੀ, ਹਰਦਿਆਲ ਸਿੰਘ ਫੌਜੀ ਤੇ ਸਵਰਾਜ ਸਿੰਘ ਖੋਸਾ ਨੇ ਵੀ ਸੰਬੋਧਨ ਕੀਤਾ |

Related Articles

LEAVE A REPLY

Please enter your comment!
Please enter your name here

Latest Articles