ਲੁਧਿਆਣਾ (ਐੱਮ ਐੱਸ ਭਾਟੀਆ/ਰੈਕਟਰ ਕਥੂਰੀਆ)- ਵੀਰਵਾਰ ਸਵੇਰੇ ਕੈਲਾਸ਼ ਨਗਰ ਰੋਡ ਬਸਤੀ ਜੋਧੇਵਾਲ ਵੜੈਚ ਮਾਰਕੀਟ ਵਿਚ ਧਮਾਕੇ ਨਾਲ ਦੁਕਾਨਦਾਰ ਮਹਿੰਦਰਪਾਲ (62) ਦੀ ਮੌਤ ਹੋ ਗਈ | ਦੱਸਿਆ ਜਾਂਦਾ ਹੈ ਕਿ ਧਮਾਕਾ ਸ਼ਾਰਟ ਸਰਕਟ ਨਾਲ ਹੋਇਆ | ਅੱਗ ਕਾਰਨ ਦੁਕਾਨਦਾਰ ਆਪਣੇ ਆਪ ਨੂੰ ਸੰਭਾਲ ਨਹੀਂ ਸਕਿਆ ਤੇ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ |




