ਭੋਪਾਲ : ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਵੀਰਵਾਰ ਦੱਸਿਆ ਕਿ ਵਿਵਾਦਤ ਕਿਤਾਬ ਦੀ ਲੇਖਕਾ ਡਾਕਟਰ ਫਰਹਤ ਖਾਨ ਨੂੰ ਮਹਾਰਾਸ਼ਟਰ ਦੇ ਪੁਣੇ ਤੋਂ ਗਿ੍ਫਤਾਰ ਕਰ ਲਿਆ ਗਿਆ ਹੈ | ਇਹ ਗਿ੍ਫਤਾਰੀ ਉਦੋਂ ਕੀਤੀ ਗਈ, ਜਦੋਂ ਉਹ ਹਸਪਤਾਲ ‘ਚ ਡਾਇਲਸਿਸ ਕਰਵਾ ਰਹੀ ਸੀ | ਸਰਕਾਰੀ ਨਵੀਨ ਵਿਧੀ ਕਾਲਜ ‘ਚ ਐੱਲ ਐੱਲ ਐੱਮ ਕੋਰਸ ਦੇ ਵਿਦਿਆਰਥੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਆਗੂ ਲੱਕੀ ਅਦੀਵਾਲ (28) ਨੇ ਲੇਖਕਾ ਫਰਹਤ ਸਣੇ ਕੁਝ ਹੋਰਨਾਂ ਖਿਲਾਫ ਕੇਸ ਦਰਜ ਕਰਵਾਇਆ ਸੀ | ਉਸ ਨੇ ਦੋਸ਼ ਲਾਇਆ ਸੀ ਕਿ ਕਾਲਜ ਦੀ ਲਾਇਬ੍ਰੇਰੀ ‘ਚ ਰੱਖੀ ਗਈ ਅਤੇ ਕਾਨੂੰਨ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਜਾਣ ਵਾਲੀ ਇਸ ਕਿਤਾਬ ‘ਚ ਹਿੰਦੂ ਭਾਈਚਾਰੇ ਅਤੇ ਆਰ ਐੱਸ ਐੱਸ ਵਿਰੁੱਧ ਬਹੁਤ ਹੀ ਇਤਰਾਜ਼ਯੋਗ ਗੱਲਾਂ ਲਿਖੀਆਂ ਹਨ |



