ਮੈਨਪੁਰੀ ‘ਚ ਡਿੰਪਲ ਯਾਦਵ ਦੀ ਜ਼ਬਰਦਸਤ ਜਿੱਤ

0
290

ਨਵੀਂ ਦਿੱਲੀ : ਪੰਜ ਰਾਜਾਂ ਦੀਆਂ 6 ਅਸੰਬਲੀ ਸੀਟਾਂ ਦੀ ਉਪ ਚੋਣ ਵਿਚ ਕਾਂਗਰਸ ਤੇ ਭਾਜਪਾ ਨੇ ਦੋ-ਦੋ ਜਿੱਤ ਲਈਆਂ | ਯੂ ਪੀ ਦੀ ਮੈਨਪੁਰੀ ਲੋਕ ਸਭਾ ਸੀਟ ਦੀ ਉਪ ਚੋਣ ਸਮਾਜਵਾਦੀ ਪਾਰਟੀ ਦੀ ਡਿੰਪਲ ਯਾਦਵ ਨੇ ਭਾਜਪਾ ਦੇ ਰਘੂਰਾਜ ਸ਼ਾਕੀਆ ਨੂੰ 2 ਲੱਖ 88 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤੀ | ਇਹ ਸੀਟ ਮੁਲਾਇਮ ਸਿੰਘ ਯਾਦਵ ਦੀ ਮੌਤ ਕਾਰਨ ਖਾਲੀ ਹੋਈ ਸੀ | ਯੂ ਪੀ ਦੀ ਰਾਮਪੁਰ ਸੀਟ ਭਾਜਪਾ ਦੇ ਆਕਾਸ਼ ਸਕਸੈਨਾ ਨੇ ਆਜ਼ਮ ਖਾਨ ਦੇ ਕਰੀਬੀ ਸਪਾ ਉਮੀਦਵਾਰ ਆਸਿਮ ਰਜ਼ਾ ਨੂੰ 25 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਕੇ ਜਿੱਤੀ | ਯੂ ਪੀ ਦੀ ਖਤੌਲੀ ਸੀਟ ‘ਤੇ ਸਪਾ-ਰਾਲੌਦ ਗੱਠਜੋੜ ਦੇ ਮਦਨ ਭਈਆ ਨੇ ਭਾਜਪਾ ਉਮੀਦਵਾਰ ਨੂੰ ਹਰਾਇਆ | ਬਿਹਾਰ ਦੀ ਕੁੜ੍ਹਨੀ ਸੀਟ ਭਾਜਪਾ ਦੇ ਕੇਦਾਰ ਗੁਪਤਾ ਨੇ ਜਨਤਾ ਦਲ ਯੂ ਦੇ ਮਨੋਜ ਕੁਸ਼ਵਾਹਾ ਨੂੰ 3632 ਵੋਟਾਂ ਨਾਲ ਹਰਾ ਕੇ ਜਿੱਤੀ | ਛੱਤੀਸਗੜ੍ਹ ਦੀ ਭਾਨੂੰਪ੍ਰਤਾਪ ਤੇ ਰਾਜਸਥਾਨ ਦੀ ਸਰਦਾਰ ਸ਼ਹਿਰ ਕਾਂਗਰਸ ਨੇ ਜਿੱਤੀ | ਓਡੀਸ਼ਾ ਦੀ ਪਦਮਪੁਰ ਸੀਟ ‘ਤੇ ਬੀਜੂ ਜਨਤਾ ਦਲ ਨੇ ਭਾਜਪਾ ਨੂੰ ਹਰਾ ਦਿੱਤਾ |

LEAVE A REPLY

Please enter your comment!
Please enter your name here