ਨਵੀਂ ਦਿੱਲੀ : ਮਹਾਨ ਦੌੜਾਕ ਪੀ ਟੀ ਊਸ਼ਾ ਨੂੰ ਸ਼ਨੀਵਾਰ ਭਾਰਤੀ ਉਲੰਪਿਕ ਸੰਘ (ਆਈ ਓ ਏ) ਦਾ ਪਹਿਲੀ ਮਹਿਲਾ ਪ੍ਰਧਾਨ ਚੁਣਿਆ ਗਿਆ, ਜਿਸ ‘ਚ ਭਾਰਤੀ ਖੇਡ ਪ੍ਰਸ਼ਾਸਨ ‘ਚ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੋਈ |
ਏਸ਼ੀਆਈ ਖੇਡਾਂ ‘ਚ ਕਈ ਤਮਗੇ ਜਿੱਤਣ ਵਾਲੀ ਅਤੇ 1984 ਦੀਆਂ ਲਾਸ ਏਾਜਲਸ ਉਲੰਪਿਕ ਖੇਡਾਂ ‘ਚ 400 ਮੀਟਰ ਦੀ ਦੌੜ ‘ਚ ਚੌਥੇ ਸਥਾਨ ‘ਤੇ ਰਹੀ 58 ਸਾਲਾ ਊਸ਼ਾ ਨੂੰ ਚੋਣ ਤੋਂ ਬਾਅਦ ਅਹੁਦੇ ਲਈ ਨਿਰਵਿਰੋਧ ਚੁਣਿਆ ਗਿਆ | 1960 ਤੋਂ ਬਾਅਦ ਪਹਿਲਾ ਕੋਈ ਖਿਡਾਰੀ ਆਈ ਓ ਏ ਦਾ ਪ੍ਰਧਾਨ ਬਣਿਆ ਹੈ | ਮਹਾਰਾਜਾ ਯਾਦਵਿੰਦਰ ਸਿੰਘ (1938-1960) ਇਸ ਤਰ੍ਹਾਂ ਦੇ ਪ੍ਰਧਾਨ ਸਨ, ਜੋ ਖਿਡਾਰੀ ਰਹਿ ਚੁੱਕੇ ਸਨ |