ਮੇਘਾਲਿਆ ਦੇ 4 ਵਿਧਾਇਕ ਭਾਜਪਾ ‘ਚ

0
279

ਨਵੀਂ ਦਿੱਲੀ : ਮੇਘਾਲਿਆ ‘ਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੈਸ਼ਨਲ ਪੀਪਲਜ਼ ਪਾਰਟੀ ਅਤੇ ਤਿ੍ਣਮੂਲ ਕਾਂਗਰਸ ਦੇ ਵਿਧਾਇਕਾਂ ਸਮੇਤ ਚਾਰ ਵਿਧਾਇਕ ਬੁੱਧਵਾਰ ਭਾਜਪਾ ਵਿੱਚ ਸ਼ਾਮਲ ਹੋ ਗਏ | ਆਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ, ਭਾਜਪਾ ਦੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਅਤੇ ਕੌਮੀ ਬੁਲਾਰੇ ਸੰਬਿਤ ਪਾਤਰਾ ਦੀ ਮੌਜੂਦਗੀ ‘ਚ ਇਨ੍ਹਾਂ ਵਿਧਾਇਕਾਂ ਨੇ ਇਥੇ ਪਾਰਟੀ ਦੇ ਮੁੱਖ ਦਫਤਰ ‘ਚ ਭਾਜਪਾ ਦੀ ਮੈਂਬਰਸ਼ਿਪ ਹਾਸਲ ਕੀਤੀ | ਭਾਜਪਾ ‘ਚ ਸ਼ਾਮਲ ਹੋਣ ਵਾਲੇ ਵਿਧਾਇਕਾਂ ‘ਚ ਐੱਨ ਪੀ ਪੀ ਦੀ ਫੇਰਲਿਨ ਸੰਗਮਾ ਅਤੇ ਬੇਨੇਡਿਕਟ ਮਾਰਕ, ਤਿ੍ਣਮੂਲ ਕਾਂਗਰਸ ਦੇ ਐੱਚ ਐੱਮ ਸ਼ਾਗਪਲੀਯਾਂਗ ਅਤੇ ਆਜ਼ਾਦ ਸੈਮੂਅਲ ਸੰਗਮਾ ਸ਼ਾਮਲ ਹਨ | ਆਸਾਮ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਅਹਿਮ ਹੈ, ਕਿਉਂਕਿ ਮੇਘਾਲਿਆ ਦੇ ਚਾਰ ਵਿਧਾਇਕ ਭਾਜਪਾ ‘ਚ ਸ਼ਾਮਲ ਹੋਏ ਹਨ | ਇਹ ਤਜਰਬੇਕਾਰ ਅਤੇ ਸਨਮਾਨਯੋਗ ਸਿਆਸੀ ਹਸਤੀਆਂ ਸੂਬੇ ‘ਚ ਭਾਜਪਾ ਦੀ ਨਵੀਂ ਸ਼ੁਰੂਆਤ ਦਾ ਰਾਹ ਪੱਧਰਾ ਕਰਨਗੀਆਂ | ਜ਼ਿਕਰਯੋਗ ਹੈ ਕਿ ਸਾਲ 2018 ਦੀਆਂ ਚੋਣਾਂ ਦੌਰਾਨ 60 ਮੈਂਬਰੀ ਵਿਧਾਨ ਸਭਾ ‘ਚ ਭਾਜਪਾ ਸਿਰਫ ਦੋ ਸੀਟਾਂ ਹੀ ਜਿੱਤ ਸਕੀ ਸੀ |

LEAVE A REPLY

Please enter your comment!
Please enter your name here