ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਦੇਸ਼ ਤੋਂ ਪਰਤ ਆਏ ਹਨ | ਉਨ੍ਹਾ ਦੇ ‘ਭਾਰਤ ਜੋੜੋ ਯਾਤਰਾ’ ਵਿਚ ਸ਼ਾਮਲ ਹੋਣ ਦੀ ਉਮੀਦ ਹੈ, ਜਿਹੜੀ ਜਨਵਰੀ ਦੇ ਨੇੜੇ-ਤੇੜੇ ਪੰਜਾਬ ‘ਚ ਦਾਖਲ ਹੋਵੇਗੀ | ਪਿਛਲੇ ਹਫਤੇ ਭਾਰਤ ਪਰਤੇ ਚੰਨੀ ਦੀਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਿ੍ਅੰਕਾ ਗਾਂਧੀ ਨਾਲ ਦਿੱਲੀ ‘ਚ ਮੀਟਿੰਗਾਂ ਦੀਆਂ ਤਸਵੀਰਾਂ ਹੁਣ ਸਾਹਮਣੇ ਆਈਆਂ ਹਨ | ਪੰਜਾਬ ਪਰਤਣ ‘ਤੇ ਵਿਜੀਲੈਂਸ ਬਿਊਰੋ ਉਨ੍ਹਾ ਦੇ ਭਤੀਜੇ ਨਾਲ ਜੁੜੇ ਗੈਰਕਾਨੂੰਨੀ ਖਣਨ ਮਾਮਲੇ ‘ਚ ਉਨ੍ਹਾ ਤੋਂ ਪੁੱਛਗਿੱਛ ਕਰ ਸਕਦੀ ਹੈ |





